ਪਠਾਨਕੋਟ ''ਚੋਂ ਮਿਲੇ ਬੰਬਾਂ ਦੇ 9 ਖੋਲ੍ਹ (ਵੀਡੀਓ)

05/26/2018 6:59:36 PM

ਪਠਾਨਕੋਟ (ਧਰਮਿੰਦਰ) : ਪਠਾਨਕੋਟ ਦੇ ਇਲਕਿਆਂ 'ਚੋਂ ਬੰਬ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਾਰ ਡਿਫੈਂਸ ਕਾਲੋਨੀ ਕੋਲੋਂ ਲੰਘਦੀ ਰੇਲਵੇ ਲਾਈਨ ਨੇੜੇ ਬੰਬਾਂ ਦੇ 9 ਖਾਲੀ ਸ਼ੈੱਲ ਮਿਲੇ ਹਨ। ਪੁਲਸ ਮੁਤਾਬਕ ਇਹ ਚੱਲੇ ਹੋਏ ਬੰਬ ਹਨ, ਜਿਨ੍ਹਾਂ ਦਾ ਇਸਤੇਮਾਲ ਫੌਜੀ ਟ੍ਰੇਨਿੰਗ ਦੌਰਾਨ ਕੀਤਾ ਜਾਂਦਾ ਹੈ। 
ਦੱਸਣਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਪਠਾਨਕੋਟ ਦੇ ਪਿੰਡ ਜੰਡਵਾਲ 'ਚ ਪਾਣੀ ਵਾਲੀ ਪਾਈਪ ਦੀ ਮੁਰੰਮਤ ਦੌਰਾਨ ਇਕ ਬੰਬ ਮਿਲਿਆ ਸੀ। ਫਿਲਹਾਲ ਪੁਲਸ ਵਲੋਂ ਅਹਿਤਿਆਤ ਦੇ ਤੌਰ 'ਤੇ ਨੇੜਿਓਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News