ਵਨਡੇ ਟੀਮ ਤੋਂ ਬਾਹਰ ਹੋਏ ਰਹਾਨੇ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ, ਕਿਹਾ ਚੰਗਾ ਹੋਇਆ
Tuesday, May 29, 2018 - 04:05 PM (IST)
ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟਰ ਅਜਿੰਕਯ ਰਹਾਨੇ ਕਾਫੀ ਹਾਂ ਪੱਖੀ ਖਿਡਾਰੀ ਹਨ ਜੋ ਹਰ ਫੈਸਲੇ ਤੋਂ ਸਕਾਰਾਤਮਕ ਚੀਜ਼ ਲੱਭ ਲੈਂਦੇ ਹਨ। ਭਲੇ ਹੀ ਉਸਦਾ ਭਾਰਤ ਦੀ ਵਨਡੇ ਟੀਮ 'ਚੋਂ ਬਾਹਰ ਕੀਤਾ ਜਾਣਾ ਸ਼ਾਮਲ ਹੋਵੇ। ਰਹਾਨੇ ਦਾ ਮੰਨਣਾ ਹੈ ਕਿ ਇੰਗਲੈਂਡ ਦੌਰੇ 'ਚ ਵਨਡੇ ਟੀਮ 'ਚੋਂ ਉਸਨੂੰ ਨਜ਼ਰਅੰਦਾਜ਼ ਕਰਨ ਨਾਲ ਉਨ੍ਹਾਂ ਨੂੰ 1 ਅਗਸਤ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੀ ਤਿਆਰੀ ਲਈ ਕਾਫੀ ਸਮਾਂ ਮਿਲ ਗਿਆ ਹੈ।
ਰਹਾਨੇ ਨੇ ਕਿਹਾ, ਇਹ ਮਹੱਤਵਪੂਰਨ ਹੈ ਕਿ ਤੁਹਾਨੂੰ ਖੁਦ ਦੀ ਤਿਆਰੀ ਲਈ ਕਾਫੀ ਸਮਾਂ ਮਿਲ ਜਾਵੇ ਅਤੇ ਇਹ ਸਾਫ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਸ ਸਮੇਂ ਜਾਣਦੇ ਹੋ ਕਿ ਤੁਸੀਂ ਵਨਡੇ ਟੀਮ ਦਾ ਹਿੱਸਾ ਨਹੀਂ ਹੋ ਅਤੇ ਤੁਹਾਨੂੰ ਸਿਰਫ ਇੰਗਲੈਂਡ ਟੈਸਟ ਮੈਚ ਹੀ ਖੇਡਣੇ ਹਨ। ਮੈਨੂੰ ਅਫਗਾਨਿਸਤਾਨ ਟੈਸਟ ਲਈ ਕਾਫੀ ਸਮਾਂ ਮਿਲ ਜਾਵੇਗਾ ਅਤੇ ਇਸਦੇ ਬਾਅਦ ਇੰਗਲੈਂਡ ਦੌਰਾ ਹੋਵੇਗਾ।
ਉਨ੍ਹਾਂ ਕਿਹਾ, ਮੈਂ ਬਿਲਕੁਲ ਨਿਰਾਸ਼ ਨਹਂੀਂ ਹਾਂ। ਸਚ ਕਹਾਂ ਤਾਂ ਇਹ ਮੇਰੇ ਲਈ ਪ੍ਰੇਰਣਾਦਾਈ ਹੈ ਕਿਉਂਕ ਮੈਂ ਵਾਪਸੀ ਦੀ ਕੋਸ਼ਿਸ਼ 'ਚ ਲੱਗਾ ਹਾਂ। ਇਸ ਸਮੇਂ ਮੇਰਾ ਧਿਆਨ ਟੈਸਟ ਕ੍ਰਿਕਟ 'ਤੇ ਲੱਗਾ ਹੈ। ਮੇਰਾ ਹੁਣ ਵੀ ਮੰਨਣਾ ਹੈ ਕਿ ਮੈਂ ਵਾਪਸੀ ਕਰ ਸਕਦਾਂ ਹਾਂ ਅਤੇ ਛੋਟੇ ਫਾਰਮੈਟ 'ਚ ਚੰਗਾ ਕਰ ਸਕਦਾਂ ਹਾਂ।
ਉਨ੍ਹਾਂ ਕਿਹਾ, ਮੈਂ ਹੁਣ ਵੀ ਖੁਦ 'ਤੇ ਭਰੋਸਾ ਕਰਦਾ ਹਾਂ। ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਵਨਡੇ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕੀਤਾ। ਵੈਸਟਇੰਡੀਜ਼ 'ਚ ਮੈਨੂੰ 'ਮੈਨ ਆਫ ਦਾ ਸੀਰੀਜ਼' ਦਾ ਖਿਤਾਬ ਵੀ ਮਿਲਿਆ। ਆਸਟਰੇਲੀਆ ਖਿਲਾਫ ਮੈਂ ਸਚਮੁਚ ਚੰਗਾ ਪ੍ਰਦਰਸ਼ਨ ਕੀਤਾ। ਦੱਖਣੀ ਅਫਰੀਕਾ 'ਚ ਟੀਮ ਪ੍ਰਬੰਧਨ ਨੇ ਮੈਨੂੰ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਨ ਲਈ ਕਿਹਾ ਅਤੇ ਮੈਂ ਚੰਗਾ ਪ੍ਰਦਰਸ਼ਨ ਕਰ ਕੇ ਦਿਖਾਇਆ। ਇਸ ਲਈ ਇਹ ਸਮੇਂ ਦੀ ਗੱਲ ਹੈ। ਮੈਨੂੰ ਅਜੇ ਵੀ ਭਰੋਸਾ ਹੈ ਕਿ ਮੈਂ ਵਾਪਸੀ ਕਰਾਂਗਾ ਅਤੇ ਆਪਣੇ ਦੇਸ਼ ਲਈ ਛੋਟੇ ਫਾਰਮੈਟ 'ਚ ਚੰਗਾ ਪ੍ਰਦਰਸ਼ਨ ਕਰਾਂਗਾ। ਰਹਾਨੇ ਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਭਲੇ ਹੀ ਇੰਗਲੈਂਡ ਨੂੰ 4 ਦਿਨ ਦੇ ਅੰਦਰ ਹਰਾ ਦਿੱਤਾ ਹੋਵੇ ਇਸਦਾ ਇਹ ਮਤਲਬ ਨਹੀਂ ਕਿ ਭਾਰਤ ਲਈ ਚੀਜ਼ਾਂ ਆਸਾਨ ਹੋਣ ਵਾਲੀਆਂ ਹਨ।
