ਗੱਲ੍ਹਾਂ ਨੂੰ ਖੂਬਸੂਰਤ ਸ਼ੇਪ ਦੇਣ ਲਈ ਕਰੋ ਇਹ ਆਸਾਨ ਕੰਮ
Thursday, May 24, 2018 - 02:44 PM (IST)
ਜਲੰਧਰ— ਐਟਰੈਕਟਿਵ ਚਿਹਰੇ ਲਈ ਗੱਲ੍ਹਾਂ ਦਾ ਗੋਲ-ਮਟੋਲ ਹੋਣਾ ਬਹੁਤ ਜਰੂਰੀ ਹੈ। ਜੇਕਰ ਗੱਲ੍ਹ ਪਿਚਕੇ ਹੋਏ ਹੋਣਗੇ ਤਾਂ ਜਿੰਨ੍ਹਾਂ ਮਰਜ਼ੀ ਮੇਕਅਪ ਕਰ ਲਿਆ ਜਾਵੇ ਤਾਂ ਵੀ ਖੂਬਸੂਰਤੀ ਫਿੱਕੀ ਹੀ ਲੱਗੇਗੀ। ਇਸ ਤੋਂ ਇਲਾਵਾ ਗੱਲ੍ਹਾਂ ਦੇ ਪਿਚਕਣ 'ਤੇ ਇਨਸਾਨ ਕਮਜ਼ੋਰ ਅਤੇ ਬੀਮਾਰ ਦਿਖਾਈ ਦੇਣ ਲੱਗਦਾ ਹੈ। ਗੱਲ੍ਹਾਂ ਦੇ ਪਿਚਕਣ ਦਾ ਕਾਰਨ ਪੋਸ਼ਕ ਤੱਤਾਂ ਵਿਚ ਕਮੀ ਜਾਂ ਫਿਰ ਪੂਰੀ ਨੀਂਦ ਨਾ ਲੈਣਾ ਅਤੇ ਸਿਗਰਟ ਪੀਣਾ ਆਦਿ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਹੁਣ ਤੁਹਾਨੂੰ ਤਣਾਅ ਲੈਣ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸਾਂਗੇ, ਜਿਸ ਨੂੰ ਇਸਤੇਮਾਲ ਕਰਕੇ ਤੁਸੀਂ ਵੀ ਗੋਲ-ਮਟੋਲ ਗੱਲ ਪਾ ਸਕਦੇ ਹੋ।
ਗੱਲ੍ਹਾਂ ਦੇ ਪਿਚਕਣ ਦਾ ਕਾਰਨ
— ਪੂਰੀ ਨੀਂਦ ਨਾ ਲੈਣਾ ਅਤੇ ਪਾਣੀ ਘੱਟ ਪੀਣਾ।
— ਸਿਗਰਟ ਪੀਣਾ।
— ਠੀਕ ਸਮੇਂ ਤੇ ਭੋਜਨ ਨਾ ਕਰਨਾ।
— ਪੋਸ਼ਕ ਤੱਤਾਂ ਵਿਚ ਕਮੀ ਹੋਣਾ।
ਗੱਲ੍ਹਾਂ ਨੂੰ ਗੋਲ-ਮਟੋਲ ਬਣਾਉਣ ਲਈ ਕਰੋ ਇਹ ਕੰਮ
1. ਜੇਕਰ ਤੁਸੀਂ ਪਤਲੇ ਹੋ ਤਾਂ ਡਾਈਟ ਵਿਚ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ। ਇਸ ਨਾਲ ਤੁਹਾਡਾ ਭਾਰ ਵਧਣ ਦੇ ਨਾਲ ਗੱਲ੍ਹ ਵੀ ਮੋਟੇ ਗੋਲ-ਮਟੋਲ ਹੋਣਗੇ।
2. ਗੱਲ੍ਹਾਂ ਨੂੰ ਗੁਬਾਰੇ ਦੀ ਤਰ੍ਹਾਂ 1 ਮਿੰਟ ਤੱਕ ਫੂਲਾਓ। ਇਸ ਉਪਾਅ ਨੂੰ ਦਿਨ 'ਚ ਘੱਟ ਤੋਂ ਘੱਟ 3 ਵਾਰ ਕਰੋ।
3. ਬਦਾਮ ਜਾਂ ਸਰ੍ਹੋਂ ਦੇ ਤੇਲ ਨਾਲ ਗੱਲ੍ਹਾਂ ਦੀ ਘੱਟ ਤੋਂ ਘੱਟ 5 ਮਿੰਟ ਤੱਕ ਮਾਲਿਸ਼ ਕਰੋ।
4. ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਓ 8 ਘੰਟੇ ਨੀਂਦ ਲਓ।
5. ਚਿਹਰੇ ਨੂੰ ਮੋਟਾ ਕਰਨ ਲਈ ਗਲਿਸਰਿਨ ਅਤੇ ਗੁਲਾਬਜਲ ਮਿਲਾ ਕੇ ਮਾਲਿਸ਼ ਕਰੋ।