ਬਨਾਰਸ ''ਚ ਸਫਾਈ ਕਰਨ ਦੀ ਜ਼ਰੂਰਤ ਹੈ: ਕੇ.ਜੇ ਅਲਫੋਂਸ

06/06/2018 3:26:13 PM

ਨਵੀਂ ਦਿੱਲੀ— ਕੇਂਦਰੀ ਯਾਤਰੀ ਮੰਤਰੀ ਕੇ.ਜੇ. ਅਲਫੋਂਸ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰੀ 'ਚ ਕਈ ਕਮੀਆਂ ਨਜ਼ਰ ਆਈਆਂ ਹਨ। ਅਲਫੋਂਸ ਦੇ ਮੁਤਾਬਕ ਵਾਰਾਨਸੀ 'ਚ ਟ੍ਰੈਫਿਕ ਦੀ ਸਮੱਸਿਆ ਹੈ, ਜਿਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸ਼ਹਿਰ 'ਚ ਗੰਦਗੀ ਬਹੁਤ ਹੈ ਅਤੇ ਇੱਥੇ ਸਫਾਈ ਕਰਨ ਦੀ ਜ਼ਰੂਰਤ ਹੈ। ਜਦਕਿ ਬੀ.ਜੇ.ਪੀ ਵਿਧਾਇਕ ਸਵੱਛਤਾ ਦੇ ਮਾਮਲੇ 'ਚ ਵਾਰਾਨਸੀ ਨੂੰ ਵਧੀਆ ਦੱਸ ਰਹੇ ਹਨ। ਵਾਰਾਨਸੀ 'ਤੇ ਕੇਂਦਰੀ ਮੰਤਰੀ ਦੀ ਟਿੱਪਣੀ 'ਤੇ ਬੀ.ਜੇ.ਪੀ ਦੇ ਖੇਤਰੀ ਵਿਧਾਇਕ ਰਵਿੰਦਰ ਜੈਸਵਾਲ ਨੇ ਕਿਹਾ ਕਿ ਸਵੱਛਤਾ ਦੇ ਮਾਪਦੰਡ 'ਤੇ ਵਾਰਾਨਸੀ ਦੇਸ਼ 'ਚ 7ਵੇਂ ਨੰਬਰ 'ਤੇ ਹੈ। ਜਾਣਕਾਰੀ ਮੁਤਾਬਕ ਕੇਂਦਰੀ ਯਾਤਰੀ ਮੰਤਰੀ ਆਪਣੇ 2 ਦਿਨੀਂ ਦੌਰੇ 'ਤੇ ਵਾਰਾਨਸੀ ਪੁੱਜੇ ਸਨ। ਕੇ.ਜੇ. ਅਲਫੋਂਸ ਨੇ ਕਿਹਾ ਕਿ ਵਾਰਾਨਸੀ 'ਚ ਹਾਲਾਤ ਬਹੁਤ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਮੁਹਿੰਮ ਨੇ ਠੀਕ ਨਾਲ ਕੰਮ ਨਹੀਂ ਕੀਤਾ ਹੈ, ਜਿਸ ਦੇ ਚੱਲਦੇ ਪੂਰੇ ਸ਼ਹਿਰ 'ਚ ਗੰਦਗੀ ਫੈਲੀ ਹੋਈ ਹੈ, ਜਿਸ ਦੇ ਕਾਰਨ ਯਾਤਰੀ ਨਹੀਂ ਆ ਰਹੇ ਹਨ।


Related News