ਨੈਸ਼ਨਲ ਡੇਂਗੂ ਦਿਵਸ ’ਤੇ ਜਾਗਰੂਕਤਾ ਰੈਲੀ ਕੱਢੀ

Friday, May 18, 2018 - 12:36 AM (IST)

ਨੈਸ਼ਨਲ ਡੇਂਗੂ ਦਿਵਸ ’ਤੇ ਜਾਗਰੂਕਤਾ ਰੈਲੀ ਕੱਢੀ

ਕੋਟ ਈਸੇ ਖਾਂ,   (ਗਰੋਵਰ, ਸੰਜੀਵ)-  ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਚ  ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨਜੋਤ ਅਤੇ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਦੇ  ਵਿਦਿਆਰਥੀਆਂ ਨੂੰ ਨੈਸ਼ਨਲ ਡੇਂਗੂ ਦਿਵਸ ’ਤੇ ਡੇਂਗੂ ਫੈਲਾਉਣ ਵਾਲੇ ਮੱਛਰ, ਉਨ੍ਹਾਂ ਦੇ  ਕਾਰਨ  ਅਤੇ  ਇਸ  ਤੋਂ  ਬਚਣ  ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ.  ਅਮਨਜੋਤ ਅਤੇ ਬੀ. ਈ. ਈ. ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਆਪਣੇ ਆਲੇ-ਦੁਆਲੇ  ਗੰਦਾ ਪਾਣੀ ਨਾ ਖਡ਼੍ਹਾ ਹੋਣ ਦਿਓ ਕਿਉਂਕਿ ਡੇਂਗੂ ਦੇ ਮੱਛਰ ਇਸ ਵਿਚ ਹੀ ਪੈਦਾ ਹੁੰਦੇ  ਹਨ।
 ਡੇਂਗੂ ਮੱਛਰ ਦੇ ਕੱਟਣ ਤੋਂ ਬਚਣ ਲਈ ਆਪਣਾ ਸਰੀਰ ਢੱਕ ਕੇ ਰੱਖੋ ਤੇ ਸਮੇਂ-ਸਮੇਂ ’ਤੇ  ਕੂਲਰਾਂ ਆਦਿ ਦਾ ਪਾਣੀ ਬਦਲਦੇ ਰਹੋ। ਜੇਕਰ ਫਿਰ ਵੀ ਡੇਂਗੂ ਹੋ ਜਾਂਦਾ ਹੈ ਤਾਂ ਘਬਰਾਉਣ  ਦੀ ਜ਼ਰੂਰਤ ਨਹੀਂ ਕਿਉਂਕਿ ਇਹ ਇਲਾਜਯੋਗ ਹੈ।  ਇਸ  ਮੌਕੇ  ਸਕੂਲ ਦੇ ਬੱਚਿਆਂ ਤੇ ਸਿਹਤ  ਵਿਭਾਗ  ਦੀ ਟੀਮ ਨੇ ਡੇਂਗੂ ਪ੍ਰਤੀ ਕਸਬੇ  ਵਿਚ ਜਾਗਰੂਕ ਰੈਲੀ ਵੀ ਕੱਢੀ ਤੇ ਲੋਕਾਂ ਨੂੰ  ਡੇਂਗੂ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਰਾਜਵਿੰਦਰ ਸਿੰਘ, ਅਮਰ ਸਿੰਘ ਮੱਲ੍ਹੀ ਆਦਿ  ਹਾਜ਼ਰ ਸਨ।


Related News