ਆਡੀ ਦੀ ਇਲੈਕਟ੍ਰੋਨਿਕ ਕਾਰ ਈ-ਟ੍ਰਾਨ ਇਸ ਦਿਨ ਹੋਵੇਗੀ ਲਾਂਚ

05/13/2018 12:57:53 PM

ਜਲੰਧਰ-ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਆਪਣੀ ਇਲੈਕਟ੍ਰੋਨਿਕ ਕਾਰ ਈ-ਟ੍ਰਾਨ 'ਤੇ ਫੋਕਸ ਕਰ ਰਹੀਂ ਹੈ। ਕੰਪਨੀ ਨੇ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕੰਪਨੀ ਆਪਣੀ ਇਸ ਇਲੈਕਟ੍ਰੋਨਿਕ ਕਾਰ ਨੂੰ ਅਗਸਤ ਮਹੀਨੇ 'ਤ ਲਾਂਚ ਕਰਨ ਜਾ ਰਹੀਂ ਹੈ। ਹੁਣ ਕੰਪਨੀ ਨੇ ਇਸ ਦੀ ਲਾਂਚਿੰਗ ਦੇ ਦਿਨ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਇਸ ਨੂੰ ਬਰੂਸੇਲਜ਼ (Brussels)ਨੂੰ ਹੋਣ ਜਾ ਰਹੇ 30 ਅਗਸਤ ਨੂੰ ਆਡੀ ਸਮਿਟ 'ਚ ਲਾਂਚ ਕਰੇਗੀ। ਕੰਪਨੀ ਇਸ ਕਾਰ ਦਾ ਉਤਪਾਦਨ ਬਰੂਸੇਲਜ਼ 'ਚ ਹੀ ਕਰੇਗੀ ਅਤੇ ਇਸ ਦੇ ਲਈ ਕੰਪਨੀ ਆਪਣੀ ਫੈਕਟਰੀ ਵੀ ਸ਼ੁਰੂ ਕਰਨ ਜਾ ਰਹੀਂ ਹੈ। ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਡੀ ਦੀ ਲਾਂਚ ਹੋਣ ਵਾਲੀ ਪਹਿਲੀ ਇਲੈਕਟ੍ਰੋਨਿਕ ਕਾਰ ਸਪੋਰਟਸ ਕਾਰ ਹੋਵੇਗੀ ਅਤੇ ਹੁਣ ਕੰਪਨੀ ਨੇ ਐੱਸ. ਯੂ. ਵੀ. (SUVਨੂੰ ਸਿਲੈਕਟ ਕੀਤਾ ਹੈ।

 

ਭਾਰਤੀ ਕਾਰ ਬਾਜ਼ਾਰ 'ਚ ਆਡੀ ਈ-ਟ੍ਰਾਨ ਨੂੰ 2020 ਤੱਕ ਲਾਂਚ ਕੀਤਾ ਜਾਵੇਗਾ ਪਰ ਭਾਰਤ 'ਚ ਇਸ ਨੂੰ ਇੰਪੋਰਟ ਕਰਕੇ ਵੇਚਿਆ ਜਾਵੇਗਾ। ਕੰਪਨੀ ਮੁਤਾਬਕ ਜਰਮਨੀ 'ਚ ਇਸ ਦੀ ਕੀਮਤ ਭਾਰਤ ਕਰੰਸੀ ਮੁਤਾਬਕ ਲਗਭਗ 63.08 ਲੱਖ ਰੁਪਏ (80,000 ਯੂਰੋ) ਹੋਵੇਗੀ। ਭਾਰਤ 'ਚ 40,000 ਡਾਲਰ ਤੋਂ ਮਹਿੰਗੀ ਕਾਰ 'ਤੇ ਇੰਪੋਰਟ ਡਿਊਟੀ 100 ਫੀਸਦੀ ਹੈ। ਭਾਰਤ 'ਚ ਈ-ਟ੍ਰਾਨ ਦੀ ਕੀਮਤ ਦੁਗਣੀ ਹੋ ਜਾਵੇਗੀ ਮਤਲਬ ਭਾਰਤ 'ਚ ਈ- ਟ੍ਰੋਨ ਦੀ ਕੀਮਤ 1.3 ਕਰੋੜ ਰੁਪਏ ਦੇ ਨਜ਼ਦੀਕ ਹੋ ਸਕਦੀ ਹੈ।

 

ਆਡੀ ਈ-ਟ੍ਰਾਨ ਦੇ ਪ੍ਰੋਡਕਸ਼ਨ ਵਰਜਨ ਪ੍ਰੋਟਾਈਪ ਨੂੰ ਫਾਸਟ ਚਾਰਜਿੰਗ ਸਟੇਸ਼ਨ ਨਾਲ 150kw ਤੱਕ ਦੀ ਚਾਰਜਿੰਗ ਕੈਪੇਸਿਟੀ ਨਾਲ ਚਾਰਜ ਕੀਤਾ ਜਾਂਦਾ ਹੈ। ਇਸ ਐੱਸ. ਯੂ. ਵੀ. ਨੂੰ 80 ਫੀਸਦੀ ਚਾਰਜ ਹੋਣ ਲਈ 30 ਮਿੰਟ ਜਾ ਸਮਾਂ ਲੱਗਦਾ ਹੈ। ਇਲੈਕਟ੍ਰੋਨਿਕ ਕੁਵਾਟਰੋ ਈ-ਟ੍ਰਾਨ ਫੋਰ ਵ੍ਹੀਲ ਡਰਾਈਵ ਕਾਰ ਹੈ। ਆਡੀ ਦੀ ਇਸ ਕਾਰ  ਦਾ ਮੁਕਾਬਲਾ ਜੈਗੁਆਰ ਆਈ ਪੇਸ ਐੱਸ. ਯੂ. ਵੀ. (SUV) ਨਾਲ ਮੁਕਾਬਲਾ ਹੋਵੇਗਾ।


Related News