ਲੜਕੇ ਨਾਲ ਬਦਫੈਲੀ ਕਰਨ ਵਾਲਾ ਗ੍ਰਿਫਤਾਰ
Thursday, May 31, 2018 - 04:59 AM (IST)
ਅੰਮ੍ਰਿਤਸਰ, (ਅਰੁਣ)- ਟਿਊਸ਼ਨ ਪੜ੍ਹਨ ਗਏ 8 ਸਾਲਾ ਲੜਕੇ ਨੂੰ ਬਦਫੈਲੀ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਨੂੰ ਥਾਣਾ ਛੇਹਰਟਾ ਦੀ ਪੁਲਸ ਨੇ ਬੀਤੀ ਰਾਤ ਗ੍ਰਿਫਤਾਰ ਕਰ ਲਿਆ। ਧੱਕਾ ਕਾਲੋਨੀ ਖੰਡਵਾਲਾ ਛੇਹਰਟਾ ਵਾਸੀ ਸੁਮਨ ਕੁਮਾਰ ਦੀ ਸ਼ਿਕਾਇਤ 'ਤੇ ਮੁਹੱਲੇ 'ਚ ਟਿਊਸ਼ਨ ਪੜ੍ਹਨ ਜਾਣ ਵਾਲੇ ਉਸ ਦੇ 8 ਸਾਲਾ ਲੜਕੇ ਨੂੰ ਬਦਫੈਲੀ ਦਾ ਸ਼ਿਕਾਰ ਬਣਾਉਣ ਵਾਲੇ ਰਮਨ ਕੁਮਾਰ ਪੁੱਤਰ ਗੋਪਾਲ ਚੰਦ ਵਾਸੀ ਧੱਕਾ ਕਾਲੋਨੀ ਖਿਲਾਫ ਦਰਜ ਮਾਮਲੇ ਸਬੰਧੀ ਪੁਲਸ ਪਾਰਟੀ ਨੇਂ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
