ਆਈਫੋਨ Addiction ਨੂੰ ਘੱਟ ਕਰਨ ਲਈ ਐਪਲ ਲਿਆਏਗੀ ਨਵਾਂ ਸਾਫਟਵੇਅਰ

06/01/2018 4:31:08 PM

ਜਲੰਧਰ— ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਅਗਲੇ ਹਫਤੇ ਆਪਣੀ ਸਾਲਾਨਾ ਡਿਵੈਲਪਰ ਕਾਨਫਰੈਂਸ (WWDC) ਦਾ ਆਯੋਜਨ ਕਰਨ ਵਾਲੀ ਹੈ। ਇਸ ਕਾਨਫਰੈਂਸ 'ਚ ਕੰਪਨੀ ਆਪਣੇ ਨਵੇਂ ਸਾਫਟਵੇਅਰ ਦੇ ਵਿਸ਼ੇ 'ਚ ਕਈ ਐਲਾਨ ਕਰਨ ਵਾਲੀ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਸਿਰੀ ਦੇ ਸੁਧਾਰ ਦੇ ਨਾਲ ਆਈ.ਓ.ਐੱਸ., macOS, tvOS ਅਤੇ ਵਾਚ.ਓ.ਐੱਸ. ਲਈ ਅਗਲੇ ਪ੍ਰਮੁੱਖ ਅਪਡੇਟ ਪੇਸ਼ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉਥੇ ਹੀ ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਐਪਲ ਆਪਣੇ ਆਈਫੋਨ ਲਈ ਨਵੇਂ ਆਪਰੇਟਿੰਗ ਸਿਸਟਮ ਆਈ.ਓ.ਐੱਸ. 12 ਨੂੰ ਪੇਸ਼ ਕਰੇਗੀ ਜਿਸ ਵਿਚ ARKit ਅਤੇ ਡਿਜੀਟਲ ਹੈਲਥ ਨੂੰ ਸ਼ਾਮਲ ਕੀਤਾ ਜਾਵੇਗਾ। 
ਸੂਤਰਾਂ ਮੁਤਾਬਕ ਐਪਲ ਇੰਜੀਨੀਅਰ ਡਿਜੀਟਲ ਹੈਲਥ ਨਾਂ ਦੇ ਇਸ ਨਵੇਂ ਟੂਲ ਨਾਲ ਯੂਜ਼ਰਸ ਨੂੰ ਇਹ ਪਤਾ ਲੱਗ ਸਕੇਗਾ ਕਿ ਉਹ ਕਿੰਨਾ ਸਮਾਂ ਡਿਵਾਈਸ ਅਤੇ ਫੋਨ ਦੀਆਂ ਐਪਲੀਕੇਸ਼ਨਾਂ 'ਤੇ ਬਿਤਾਉਂਦੇ ਹਨ। ਉਥੇ ਹੀ ਇਸ ਟੂਲ ਨਾਲ ਯੂਜ਼ਰ ਦਾ ਇਹ ਡਾਟਾ ਆਈ.ਓ.ਐੱਸ. 12 ਦੀ ਸੈਟਿੰਗਸ ਐਪ 'ਚ ਇਕੱਠਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਜਾਣਕਾਰੀ ਨੂੰ ਯੂਜ਼ਰ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ 'ਚ ਇਸਤੇਮਾਲ ਕਰ ਸਕਣਗੇ। 
ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ 'ਚ ਐਪਲ ਨੂੰ ਉਨ੍ਹਾਂ ਦੇ ਡਿਵਾਈਸ ਪ੍ਰਤੀ ਲੋਕਾਂ ਦੀ Addiction ਦੀ ਆਦਤ ਕਾਰਨ ਨਿੰਦਾ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਉਥੇ ਹੀ ਕੰਪਨੀ ਦਾ ਉਦੇਸ਼ ਡਿਜੀਟਲ ਹੈਲਥ ਦੀ ਮਦਦ ਨਾਲ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨਾ ਹੈ। ਤੁਹਾਨੂੰ ਦੱਸ ਦਈਏ ਕਿ ਗੂਗਲ ਨੇ ਇਸ ਸਾਲ ਮਈ ਮਹੀਨੇ 'ਚ I/O ਡਿਵੈਲਪਰ ਸੰਮੇਲਨ ਦੌਰਾਨ ਇਕ ਅਜਿਹਾ ਹੀ ਟੂਲ ਬਾਰੇ ਦੱਸਿਆ ਸੀ ਜਿਸ ਵਿਚ ਐਂਡਰਾਇਡ ਫੋਨ ਲਈ ਇਕ ਨਵਾਂ ਡੈਸ਼ਬੋਰਡ ਪੇਸ਼ ਕੀਤਾ ਜਾਵੇਗਾ ਜੋ ਯੂਜ਼ਰਸ ਨੂੰ ਆਪਣੇ ਡਿਵਾਈਸ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਬ੍ਰੇਕ ਲੈਣ ਦੀ ਯਾਦ ਦਿਵਾਏਗਾ।


Related News