ਐਪਲ ਕੰਪਨੀ ਦਾ ਨਕਲੀ ਸਾਮਾਨ ਵੇਚਿਆ, 3 ਦੁਕਾਨਦਾਰ ਨਾਮਜ਼ਦ
Friday, May 18, 2018 - 02:17 AM (IST)

ਰਾਜਪੁਰਾ, (ਮਸਤਾਨਾ)- ਐਪਲ ਮੋਬਾਇਲ ਫੋਨ ਬਣਾਉਣ ਵਾਲੀ ਨਾਮੀ ਕੰਪਨੀ ਦਾ ਡੁਪਲੀਕੇਟ ਸਾਮਾਨ ਵੇਚਣ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ 3 ਦੁਕਾਨਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਐਪਲ ਕੰਪਨੀ ਦੇ ਫੀਲਡ ਅਧਿਕਾਰੀ ਚੰਦਰ ਸ਼ੇਖਰ ਵਾਸੀ ਚੰਡੀਗੜ੍ਹ ਨੂੰ ਗੁਪਤ ਸੂਚਨਾ ਮਿਲੀ ਕਿ ਰਾਜਪੁਰਾ ਵਾਸੀ 3 ਦੁਕਾਨਦਾਰ ਲੱਕੀ, ਜਗਦੀਸ਼ ਚੰਦ ਅਤੇ ਦੀਪਕ ਉਕਤ ਤਿੰਨੋਂ ਐਪਲ ਕੰਪਨੀ ਦਾ ਡੁਪਲੀਕੇਟ ਸਾਮਾਨ ਲੋਕਾਂ ਨੂੰ ਵੇਚਦੇ ਹਨ। ਇਸ ਕਾਰਨ ਕੰਪਨੀ ਨੂੰ ਤਾਂ ਭਾਰੀ ਆਰਥਕ ਨੁਕਸਾਨ ਹੁੰਦਾ ਹੀ ਹੈ, ਉਥੇ ਲੋਕਾਂ ਨੂੰ ਮਿਲਣ ਵਾਲੇ ਨਕਲੀ ਸਾਮਾਨ ਕਾਰਨ ਸਾਡੀ ਕੰਪਨੀ ਦੀ ਵੀ ਬਦਨਾਮੀ ਹੁੰਦੀ ਹੈ। ਪੁਲਸ ਨੇ ਚੰਦਰ ਸ਼ੇਖਰ ਦੀ ਸ਼ਿਕਾਇਤ 'ਤੇ ਉਕਤ ਤਿੰਨੋਂ ਦੁਕਾਨਦਾਰਾਂ ਖਿਲਾਫ ਧਾਰਾ 104, ਟਰੇਡ ਮਾਰਕ ਐਕਟ 1999 ਅਧੀਨ ਮਾਮਲਾ ਦਰਜ ਕਰ ਲਿਆ ਹੈ।