ਆਨੰਦ ਨੇ ਨਾਕਾਮੁਰਾ ਨਾਲ ਆਸਾਨ ਡਰਾਅ ਖੇਡਿਆ
Wednesday, May 30, 2018 - 08:25 PM (IST)

ਸਟਾਵੇਂਜ਼ਰ : ਪੰਜ ਵਾਰ ਦੇ ਵਿਸ਼ਵ ਕੱਪ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦੌਰ 'ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ। ਸਫੇਦ ਮੋਹਰਿਆਂ ਨਾਲ ਆਰਮੋਨੀਆ ਦੇ ਲੇਵੋਨ ਅਰੋਨਿਅਨ ਦੇ ਨਾਲ ਡਰਾਅ ਖੇਡਣ ਦੇ ਬਾਅਦ ਆਨੰਦ ਨੂੰ ਨਾਕਾਮੁਰਾ ਖਿਲਾਫ ਬਰਾਬਰੀ ਹਾਸਿਲ ਕਰਨ ਲਈ ਕੜੀ ਮਿਹਨਤ ਕਰਨੀ ਪਈ।
ਅਮਰੀਕੀ ਖਿਡਾਰੀਆਂ ਨੇ 6ਵੀਂ ਚਾਲ 'ਚ ਮੁਸ਼ਕਲਾਂ ਵਾਲੀ ਪੇਸ਼ ਕੀਤੀ ਜਿਸਦੇ ਬਾਅਦ ਆਨੰਦ ਨੇ ਸਵਿਕਾਰ ਕੀਤਾ ਕਿ ਉਹ ਵਿਰੋਧੀ ਖਿਡਾਰੀ ਦੀ ਚਾਲ ਤੋਂ ਥੋੜਾ ਮੁਸ਼ਕਲ 'ਚ ਆ ਗਏ ਸਨ। ਪਰ ਆਨੰਦ ਬਾਅਦ 'ਚ ਕੁਝ ਰਣਨੀਤਿਕ ਚਾਲਾਕੀਆਂ ਨਾਲ ਚੰਗੇ ਹਾਲਾਤ 'ਚ ਪਹੁੰਚ ਗਏ। ਨਾਕਾਮੁਰਾ ਦਾ ਦਬਾਅ 'ਚ ਲਿਆਉਣ ਦੀ ਕੋਸ਼ਿਸ਼ ਆਨੰਦ ਨੇ ਚੰਗੀ ਤਰ੍ਹਾਂ ਫੇਲ ਕਰ ਦਿੱਤੀ ਅਤੇ ਦੋਵਾਂ ਵਿਚਾਲੇ 39 ਚਾਲ ਦੇ ਬਾਅਦ ਡਰਾਅ ਦੀ ਸਹਿਮਤੀ ਬਣੀ।
ਦਿਨ 'ਚ ਹਾਲਾਂਕਿ ਕੋਈ ਨਤੀਜਾ ਨਹੀਂ ਆਇਆ। ਇਸ ਤੋਂ ਪਹਿਲੇ ਦਿਨ ਜਿਨ੍ਹÎਾਂ ਖਿਡਾਰੀਆਂ ਨੇ ਬੜ੍ਹਤ ਬਣਾਈ ਹੋਈ ਸੀ, ਦੂਜੇ ਦਿਨ ਵੀ ਸਾਰਿਆਂ ਦੀ ਇਹੀ ਹਾਲਾਤ ਜਾਰੀ ਰਹੇ। ਵਿਸ਼ਵ ਚੈਂਪੀਅਨ ਮੈਗਨਸ ਕਾਲਰਸਨ ਨੇ ਰੂਸ ਦੇ ਸਰਗੋਈ ਕਾਰਜਾਕਿਨ ਨਾਲ ਆਸਾਨ ਡਰਾਅ ਖੇਡਿਆ। ਅਮਰੀਕੀ ਫੈਬਿਆਨੋ ਕਾਰੂਆਨਾ ਨੇ ਸ਼ਖਰਿਆਰ ਮਾਮੇਦਯਾਰੋਵ ਨਾਲ, ਚੀਨ ਦੇ ਡਿੰਗ ਲਿਰੇਨ ਨੇ ਮੈਕਸਿਮ ਵਾਚਿਅਰ ਲਾਗ੍ਰੇਵ ਨਾਲ ਅੰਕ ਵੰਡੇ। ਆਰਮੇਨਿਆ ਦੇ ਲੇਵੋਨ ਅਰੋਨਿਅਮ ਅਤੇ ਅਮਰੀਕਾ ਦੇ ਵੇਸਲੇ ਸੋ ਨੇ ਵੀ ਬਾਜੀ ਡਰਾਅ 'ਤੇ ਖਤਮ ਕੀਤੀ।