ਨਡਾਲ ਲਈ ਵੱਡੀ ਚੁਣੌਤੀ ਬਣੇ ਜ਼ਵੇਰੇਵ

05/22/2018 2:29:16 PM

ਪੈਰਿਸ— ਐਲੇਕਜ਼ੈਂਡਰ ਜ਼ਵੇਰੇਵ ਫਰੈਂਚ ਓਪਨ 'ਚ ਰਾਫੇਲ ਨਡਾਲ ਲਈ ਵੱਡੀ ਚੁਣੌਤੀ ਬਣ ਕੇ ਉਭਰੇ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ 81 ਸਾਲ ਬਾਅਦ ਜਰਮਨੀ ਦੇ ਲਈ ਰੋਲਾਂ ਗੈਰੋ 'ਤੇ ਪਹਿਲਾ ਪੁਰਸ਼ ਸਿੰਗਲ ਖਿਤਾਬ ਜਿੱਤਣ 'ਤੇ ਲਗੀਆਂ ਹਨ। 21 ਸਾਲਾਂ ਦੇ ਜ਼ਵੇਰੇਵ ਇਟਾਲੀਅਨ ਓਪਨ ਫਾਈਨਲ 'ਚ ਭਾਵੇਂ ਹੀ ਨਡਾਲ ਤੋਂ ਹਾਰ ਗਏ ਪਰ ਪਹਿਲਾ ਸੈੱਟ 6-1 ਨਾਲ ਹਾਰਨ ਦੇ ਬਾਅਦ ਜਿਸ ਤਰ੍ਹਾਂ ਨਾਲ ਉਸ ਨੇ ਵਾਪਸੀ ਕੀਤੀ, ਉਹ ਸ਼ਲਾਘਾਯੋਗ ਹੈ।

ਇਹ ਉਭਰਦਾ ਹੋਇਆ ਖਿਡਾਰੀ ਕਿਸੇ ਗ੍ਰੈਂਡਸਲੈਮ ਦੇ ਕੁਆਰਟਰਫਾਈਨਲ ਤੱਕ ਨਹੀਂ ਪਹੁੰਚਿਆ ਹੈ ਪਰ ਮੈਡ੍ਰਿਡ 'ਚ ਦੂਜਾ ਮਾਸਟਰਜ਼ ਖਿਤਾਬ ਜਿੱਤਣ ਦੇ ਬਾਅਦ ਉਸ ਨੂੰ ਦੂਜਾ ਦਰਜਾ ਮਿਲਿਆ ਹੈ। ਉਸ ਦਾ ਲਗਾਤਾਰ 13 ਜਿੱਤਾਂ ਦਾ ਸਿਲਸਿਲਾ 10 ਵਾਰ ਦੇ ਫਰੈਂਚ ਓਪਨ ਚੈਂਪੀਅਨ ਨਡਾਲ ਨੇ ਤੋੜਿਆ। ਉਸ ਨੇ ਕਿਹਾ, ''ਯਕੀਨੀ ਤੌਰ 'ਤੇ ਰਾਫੇਲ ਨਡਾਲ ਇੱਥੇ ਮਜ਼ਬੂਤ ਦਾਅਵੇਦਾਰ ਹਨ। ਮੈਂ ਡਰਾਅ ਦੇ ਦੂਜੇ ਹਾਫ 'ਚ ਹਾਂ ਜੋ ਚੰਗੀ ਗੱਲ ਹੈ। ਮੈਂ ਮਾਸਟਰਜ਼ ਫਾਈਨਲ 'ਚ ਉਨ੍ਹਾਂ ਨੂੰ ਹਰਾਉਣ ਦੇ ਕਰੀਬ ਪਹੁੰਚਿਆ ਸੀ ਅਤੇ ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ।''


Related News