ਸ਼ਰਾਬ ਸਣੇ ਇਕ ਕਾਬੂ

Friday, Jun 01, 2018 - 12:29 AM (IST)

ਸ਼ਰਾਬ ਸਣੇ ਇਕ ਕਾਬੂ

ਬੰਗਾ,   (ਚਮਨ ਲਾਲ/ਰਾਕੇਸ਼)-  ਬੰਗਾ ਸਦਰ ਪੁਲਸ ਨੇ 16 ਨਾਜਾਇਜ਼ ਬੋਤਲਾ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ  ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਏ.ਐੱਸ.ਆਈ. ਮੋਹਨ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਲਈ ਪਿੰਡ ਖਟਕਡ਼ ਕਲ੍ਹਾਂ ਤੋਂ ਪਿੰਡ ਥਾਂਦੀਆਂ ਸਾਇਡ ਨੂੰ ਜਾ ਰਹੇ ਸੀ।  
ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਥਾਂਦੀਆਂ ਵਾਸੀ ਗਿਆਨ ਚੰਦ ਪੁੱਤਰ ਨਾਨਕ ਚੰਡੀਗਡ਼੍ਹ ਤੋਂ ਨਾਜਾਇਜ਼ ਸ਼ਰਾਬ ਘਰ ਲਿਆ ਕੇ ਵੇਚਦਾ ਹੈ।  ਇਸ  ’ਤੇ  ਉਨ੍ਹਾਂ ਜਦੋਂ ਦੱਸੇ ਟਿਕਾਣੇ ’ਤੇ ਛਾਪੇਮਾਰੀ ਕੀਤੀ ਤਾਂ ਉਕਤ ਵਿਅਕਤੀ ਦੇ ਘਰੋਂ 16 ਬੋਤਲਾਂ ਸ਼ਰਾਬ ਬਰਾਮਦ ਹੋਈਆਂ।  ਪੁਲਸ  ਨੇ ਉਕਤ ਵਿਅਕਤੀ ’ਤੇ ਅੈਕਸਾਈਜ਼ ਐਕਟ 61-4-14 ਅਧੀਨ ਮਾਮਲਾ ਦਰਜ ਕਰ  ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News