ਡਿਲਵਰੀ ਦੇ ਬਾਅਦ ਅਪਣਾਓ ਇਹ ਡਾਈਟ, ਨਹੀਂ ਹੋਵੇਗੀ ਕਮਜ਼ੋਰੀ

05/26/2018 1:40:31 PM

ਨਵੀਂ ਦਿੱਲੀ— ਪ੍ਰੈਗਨੇਂਸੀ ਦੀ ਗੱਲ ਪਤਾ ਚਲਦੇ ਹੀ ਔਰਤਾਂ ਆਪਣੀ ਪਹਿਲੇ ਤੋਂ ਜ਼ਿਆਦਾ ਕੇਅਰ ਕਰਨ ਲੱਗਦੀਆਂ ਹਨ ਪਰ ਬੱਚਾ ਪੈਦਾ ਹੁੰਦੇ ਹੀ ਉਹ ਆਪਣੀ ਡਾਈਟ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ। ਇਸ ਦਾ ਅਸਰ ਮਾਂ ਦੇ ਸਰੀਰ ਦੇ ਨਾਲ ਬੱਚਿਆਂ 'ਤੇ ਵੀ ਪੈਣ ਲੱਗਦਾ ਹੈ। ਅਜਿਹੇ 'ਚ ਬਹੁਤ ਜ਼ਰੂਰੀ ਹੈ ਕਿ ਮਾਂ ਆਪਣੇ ਖਾਣੇ 'ਚ ਵਿਟਾਮਿਨਸ ਅਤੇ ਕੈਲਸ਼ੀਅਮ ਨੂੰ ਜ਼ਰੂਰ ਸ਼ਾਮਲ ਕਰੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਡਿਲਵਰੀ ਦੇ ਬਾਅਦ ਹਰ ਔਰਤ ਦੀ ਡਾਈਟ 'ਚ ਹੋਣੀ ਚਾਹੀਦੀਆਂ ਹਨ।
1. ਡਿਲਵਰੀ ਦੇ ਬਾਅਦ ਔਰਤਾਂ ਨੂੰ ਪਾਣੀ ਦੇ ਨਾਲ-ਨਾਲ ਤਾਜ਼ੇ ਫਲਾਂ ਦਾ ਜੂਸ ਵੀ ਪੀਣਾ ਚਾਹੀਦਾ ਹੈ। ਫਲਾਂ ਦਾ ਜੂਸ ਪੀਣ ਨਾਲ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੁੰਦੀ। ਜੂਸ ਦੇ ਇਲਾਵਾ ਤੁਸੀਂ ਚਾਹੋ ਤਾਂ ਗਰਮ ਦੁੱਧ ਵੀ ਪੀ ਸਕਦੇ ਹੋ।
2. ਗਰਭ ਅਵਸਥਾ ਦੇ ਬਾਅਦ ਭੋਜਨ 'ਚ ਵਸਾਯੁਕਤ ਆਹਾਰ ਖਾਣੇ ਚਾਹੀਦੇ ਹਨ। ਪਕਾ ਕੇ ਖਾਣ ਦੀ ਬਜਾਏ ਉਬਲਿਆ ਹੋਇਆ ਖਾਣਾ ਖਾਓ।
3. ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ 'ਚ ਵਿਟਾਮਿਨ ਨਾਲ ਭਰਪੂਰ ਖਾਣਾ ਖਾਓ। ਖਾਣਾ ਅਜਿਹਾ ਹੋਣਾ ਚਾਹੀਦਾ ਹੈ ਜਿਸ 'ਚ ਖਣਿਜ, ਕੈਲਸ਼ੀਅਮ ਅਤੇ ਵਿਟਾਮਿਨਸ ਦੀ ਭਰਪੂਰ ਮਾਤਰਾ ਹੋਵੇ। ਇੰਨਾ ਹੀ ਨਹੀਂ ਫੋਲਿਡ ਐਸਿਡ ਵੀ ਜ਼ਰੂਰ ਚਾਹੀਦਾ ਹੈ।
4. ਆਇਰਨ ਵੀ ਸਰੀਰ ਲਈ ਬਹੁਤ ਹੀ ਮਹੱਤਵ ਪੂਰਨ ਹੈ। ਇਸ ਦੀ ਕਮੀ ਹੋਣ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਜਿਹੇ 'ਚ ਗਰਭ ਅਵਸਥਾ ਦੇ ਬਾਅਦ ਖਾਣੇ 'ਚ ਆਇਰਨ ਜ਼ਰੂਰ ਸ਼ਾਮਲ ਕਰੋ।
5. ਮਾਸ, ਅੰਡਾ, ਮੱਛੀ, ਨਟਸ, ਦੁੱਧ, ਦਹੀਂ ਅਤੇ ਪਨੀਰ, ਪਾਲਕ, ਗਾਜਰ, ਆਲੂ, ਮੱਕੀ, ਮਟਰ, ਸੰਤਰੇ, ਅੰਗੂਰ, ਤਰਬੂਜ਼ ਅਤੇ ਜਾਮਨ , ਬ੍ਰੈਡ, ਅਨਾਜ, ਚੌਲਾਂ ਦੀ ਵਰਤੋਂ ਕਰੋ।


Related News