ਸੜਕ ਹਾਦਸੇ ''ਚ ਔਰਤ ਦੀ ਮੌਤ, ਪੁੱਤਰ ਤੇ ਚਾਲਕ ਜ਼ਖਮੀ

Thursday, May 31, 2018 - 05:20 AM (IST)

ਸੜਕ ਹਾਦਸੇ ''ਚ ਔਰਤ ਦੀ ਮੌਤ, ਪੁੱਤਰ ਤੇ ਚਾਲਕ ਜ਼ਖਮੀ

ਡੇਰਾਬੱਸੀ,   (ਅਨਿਲ)-  ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਡੇਰਾਬੱਸੀ ਰੇਲਵੇ ਓਵਰਬ੍ਰਿਜ ਤੋਂ ਹੇਠਾਂ ਉਤਰਦਿਆਂ ਇਕ ਕਾਰ ਭਾਂਖਰਪੁਰ ਵਿਚਾਲੇ ਡਿਵਾਈਡਰ ਨਾਲ ਜਾ ਟਕਰਾਈ । ਹਾਦਸੇ 'ਚ 65 ਸਾਲਾ ਔਰਤ ਦੀ ਮੌਤ ਹੋ ਗਈ, ਜਦੋਂਕਿ ਅੱਗੇ ਬੈਠਾ ਉਸ ਦਾ ਪੁੱਤਰ ਤੇ ਚਾਲਕ ਜ਼ਖਮੀ ਹੋ ਗਏ । ਦੋਵਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਹੈ । 
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਸਾਢੇ 8 ਵਜੇ ਹਾਦਸਾ ਹੋਇਆ । ਕੈਥਲ ਜ਼ਿਲੇ ਦੇ ਚੂੜਕ ਪਿੰਡ ਤੋਂ ਅਨਿਲ ਸ਼ਰਮਾ ਪੁੱਤਰ ਕ੍ਰਿਸ਼ਨ ਲਾਲ ਦੀ ਮਾਤਾ ਰਮੇਸ਼ੋ ਦੇਵੀ ਦਾ ਇਲਾਜ ਪੀ. ਜੀ. ਆਈ. ਵਿਚ ਚੱਲ ਰਿਹਾ ਸੀ । ਅਨਿਲ ਮਾਤਾ ਨੂੰ ਵਿਖਾਉਣ ਲਈ ਸਵਿਫਟ ਡਿਜ਼ਾਇਰ ਕਾਰ ਵਿਚ ਲੈ ਕੇ ਪੀ. ਜੀ. ਆਈ. ਹੀ ਜਾ ਰਿਹਾ ਸੀ । ਡੇਰਾਬੱਸੀ ਰੇਲਵੇ ਓਵਰਬ੍ਰਿਜ ਪਾਰ ਕਰਕੇ ਭਾਂਖਰਪੁਰ ਵੱਲ ਉਤਰਦੇ ਸਮੇਂ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਜਾ ਟਕਰਾਈ । 
ਬੁਰੀ ਤਰ੍ਹਾਂ ਨੁਕਸਾਨੀ ਕਾਰ ਵਿਚ ਪਿੱਛੇ ਬੈਠੀ ਰਮੇਸ਼ੋ ਦੇਵੀ, ਉਸ ਦੇ ਅੱਗੇ ਬੈਠਾ ਅਨਿਲ ਅਤੇ ਚਾਲਕ ਸੇਠਪਾਲ ਜ਼ਖਮੀ ਹੋ ਗਏ । ਤਿੰਨਾਂ ਨੂੰ ਐਂਬੂਲੈਂਸ ਵਿਚ ਪੀ. ਜੀ. ਆਈ. ਚੰਡੀਗੜ੍ਹ ਪਹੁੰਚਾਇਆ ਗਿਆ, ਜਿਥੇ ਰਮੇਸ਼ੋ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ । ਸੇਠਪਾਲ ਨੂੰ ਦਾਖਲ ਕਰ ਲਿਆ ਹੈ, ਜਦੋਂਕਿ ਅਨਿਲ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ । ਹੌਲਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਰ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਹੈ । ਰਮੇਸ਼ੋ ਦੇਵੀ ਦੀ ਲਾਸ਼ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ।


Related News