ਵਿਦੇਸ਼ ਭੇਜਣ ਦੇ ਨਾਂ ''ਤੇ 26 ਲੱਖ ਦੀ ਠੱਗੀ

Tuesday, May 15, 2018 - 12:41 AM (IST)

ਵਿਦੇਸ਼ ਭੇਜਣ ਦੇ ਨਾਂ ''ਤੇ 26 ਲੱਖ ਦੀ ਠੱਗੀ

ਦਸੂਹਾ, (ਝਾਵਰ)- ਬਲਾਕ ਦਸੂਹਾ ਦੇ ਪਿੰਡ ਬੋਦਲ ਦੇ ਲਖਵਿੰਦਰ ਸਿੰਘ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਉਸ ਅਤੇ ਉਸ ਦੀ ਪਤਨੀ ਸਰਬਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਲਈ 4 ਟਰੈਵਲ ਏਜੰਟਾਂ ਸਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਨਿਆਲ, ਅਰਜਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਘੋਗਰਾ, ਹਰਨੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ 804- ਐੱਫ ਜਲੰਧਰ ਹਾਈਟਸ ਅਰਬਨ ਅਸਟੇਟ ਫੇਸ-2 ਜਲੰਧਰ ਅਤੇ ਸਿਮਰਨਪ੍ਰੀਤ ਸਿੰਘ ਵਾਸੀ ਕੁਰਾਲੀ ਨੇ ਉਸ ਕੋਲੋਂ ਵੱਖ-ਵੱਖ ਤਰੀਕਾਂ ਨੂੰ 2016 ਦੌਰਾਨ 26 ਲੱਖ ਤੋਂ ਵੱਧ ਰੁਪਏ ਲੈ ਲਏ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। 
ਥਾਣਾ ਮੁਖੀ ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਇਸ ਕੇਸ ਸਬੰਧੀ ਐੱਸ.ਪੀ. ਹੈੱਡ ਕੁਆਰਟਰ ਬਲਵੀਰ ਸਿੰਘ ਵੱਲੋਂ ਜਾਂਚ ਕੀਤੀ ਗਈ। ਉਪਰੰਤ ਉਕਤ ਚਾਰਾਂ ਟਰੈਵਲ ਏਜੰਟਾਂ ਵਿਰੁੱਧ ਧਾਰਾ 420, 406, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਅਗਲੇਰੀ ਜਾਂਚ ਦਲਜੀਤ ਸਿੰਘ ਨੂੰ ਸੌਂਪੀ ਗਈ ਹੈ।


Related News