ਦੱਖਣ-ਪੱਛਮੀ ਜਰਮਨੀ ''ਚ ਗੋਲੀਬਾਰੀ, 2 ਲੋਕਾਂ ਦੀ ਮੌਤ
Saturday, May 19, 2018 - 08:50 PM (IST)

ਬਰਲਿਨ— ਜਰਮਨੀ ਦੇ ਦੱਖਣ-ਪੱਛਮੀ ਸ਼ਹਿਰ ਸਾਰਬ੍ਰਕੇਨ ਦੇ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ। ਸਥਾਨਕ ਪੱਤਰਕਾਰ ਏਜੰਸੀ ਸਾਰਬ੍ਰਕਰ ਨੇ ਦੱਸਿਆ ਕਿ ਪੁਲਸ ਨੇ ਘਟਨਾ ਦੇ ਸਬੰਧ 'ਚ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਪੱਤਰਕਾਰ ਏਜੰਸੀ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸ਼ਹਿਰੇ ਦੇ ਦੱਖਣ-ਪੂਰਬ ਦੇ ਫੈਂਚਿੰਗੈਨ ਇਲਾਕੇ 'ਚ ਵਾਪਰੀ। ਪੁਲਸ ਨੇ ਕਿਹਾ ਕਿ ਇਹ ਇਕ ਘਰੇਲੂ ਘਟਨਾ ਹੈ ਤੇ ਇਸ ਘਟਨਾ 'ਚ ਹੋਰ ਕਈ ਲੋਕ ਜ਼ਖਮੀ ਹੋਏ ਹਨ। ਘਟਨਾ ਦੇ ਸੰਬਧ 'ਚ ਅਜੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।