ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ, ਪੁਲਸ ਮਾਮਲੇ ਦੀ ਕਰ ਰਹੀ ਜਾਂਚ

Friday, Sep 02, 2022 - 04:23 PM (IST)

ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ, ਪੁਲਸ ਮਾਮਲੇ ਦੀ ਕਰ ਰਹੀ ਜਾਂਚ

ਫਗਵਾੜਾ (ਸੁਨੀਲ ਮਹਾਜਨ) : ਫਗਵਾੜਾ ਦੇ ਨੇੜਲੇ ਪਿੰਡ ਬੰਡਾਲਾ ਤੋਂ ਸਰਹਾਲੀ ਰੋਡ 'ਤੇ ਇਕ ਦਰੱਖਤ ਨਾਲ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਹਰਦੇਵਪ੍ਰੀਤ ਸਿੰਘ ਅਤੇ ਪਿੰਡ ਬੰਡਾਲਾ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੰਡਾਲਾ ਤੋਂ ਸਰਹਾਲੀ ਰੋਡ 'ਤੇ ਇਕ ਨੌਜਵਾਨ ਨੇ ਦਰੱਖ਼ਤ ਨਾਲ ਫਾਹਾ ਲਿਆ ਹੈ।

ਇਹ ਵੀ ਪੜ੍ਹੋ : ਦੋ ਦੁਕਾਨਦਾਰਾਂ 'ਚ ਹੋਏ ਝਗੜੇ ਦਾ ਮਾਮਲਾ ਭਖਿਆ, ਪੁਲਸ ਨੇ ਇੱਕ ਧਿਰ 'ਤੇ ਪਰਚਾ ਕੀਤਾ ਦਰਜ

ਮੌਕੇ 'ਤੇ ਆ ਕੇ ਤਫਤੀਸ਼ ਕੀਤੀ ਗਈ ਪਰ ਨੌਜਵਾਨ ਦੇ ਅਜੇ ਤੱਕ ਕੋਈ ਸ਼ਨਾਖਤ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਿਲੌਰ ਵਿਖੇ 72 ਘੰਟਿਆਂ ਲਈ ਸ਼ਨਾਖਤ ਲਈ ਰੱਖਿਆ ਜਾ ਰਿਹਾ ਹੈ।


author

Anuradha

Content Editor

Related News