GNA ਯੂਨੀਵਰਸਿਟੀ ਵਿਖੇ ''ਅਕਾਦਮਿਕ ਲਿਖਾਈ'' ਵਿਸ਼ੇ ''ਤੇ ਵਰਕਸ਼ਾਪ ਕੀਤੀ ਗਈ ਆਯੋਜਿਤ

03/21/2023 2:49:58 PM

ਫਗਵਾੜਾ (ਜਲੋਟਾ) : ਜੀ. ਐੱਨ. ਏ. ਯੂਨੀਵਰਸਿਟੀ ਦੇ ਰਿਸਰਚ ਅਤੇ ਡਿਵੈਲਪਮੈਂਟ ਸੈੱਲ ਵਲੋਂ ਅਕਾਦਮਿਕ ਲਿਖਾਈ ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਆਯੋਜਨ ਅਧਿਆਪਕਾਂ, ਖੋਜ ਵਿਦਵਾਨਾਂ, ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਪੱਧਰ ਦੇ ਵਿਦਿਆਰਥੀਆਂ ਲਈ ਕੀਤਾ ਗਿਆ ਸੀ। ਪਹਿਲੇ ਦਿਨ ਦਾ ਉਦਘਾਟਨ ਇੰਟਰਨੈਸ਼ਨਲ ਸਟੂਡੈਂਟ ਅਫੇਅਰਜ਼ ਦੇ ਡੀਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਡਾ. ਦੀਪਤੀ ਗੁਪਤਾ ਨੇ ਕੀਤਾ। ਉਨ੍ਹਾਂ ਨੇ ਮੈਪਿੰਗ, ਕਿਸਮਾਂ, ਮਾਪਦੰਡਾਂ ਅਤੇ ਅਕਾਦਮਿਕ ਲਿਖਤ ਦੀ ਮਹੱਤਤਾ ਬਾਰੇ ਸੈਸ਼ਨ ਲਏ। ਵਰਕਸ਼ਾਪ ਦੇ ਦੂਜੇ ਦਿਨ ਐੱਮ. ਸੀ. ਐੱਮ  ਡੀ. ਏ. ਵੀ. ਕਾਲਜ ਚੰਡੀਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਪਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਸਨੇ ਭਾਗੀਦਾਰਾਂ ਨੂੰ ਲਿਖਣ ਦੇ ਹੁਨਰਾਂ ਅਤੇ ਅਕਾਦਮਿਕ ਲਿਖਤ ਦੀ ਸਮੁੱਚੀ ਪ੍ਰਕਿਰਿਆ ਵਿੱਚ ਸੁਧਾਰ ਕਰਨ ਲਈ ਚਿੰਤਾ ਦੇ ਖੇਤਰਾਂ ਨਾਲ ਜਾਣ-ਪਛਾਣ ਕਰਵਾਈ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਦੀ ਮਨਸੁਖ ਕੌਰ ਢਿੱਲੋਂ ਨੇ ਅਮਰੀਕਾ ’ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ

ਡਾ. ਨੀਰਜ ਪੁਰੀ, ਸਹਾਇਕ ਡੀਨ, ਖੋਜ ਅਤੇ ਵਿਕਾਸ ਸੈੱਲ ਨੇ ਆਪਣੀ ਟੀਮ ਨਾਲ ਵਰਕਸ਼ਾਪ ਦਾ ਤਾਲਮੇਲ ਕੀਤਾ ਅਤੇ ਸੈਸ਼ਨ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋ-ਚਾਂਸਲਰ ਸਰਦਾਰ ਗੁਰਦੀਪ ਸਿੰਘ ਸਿਹਰਾ ਨੇ ਅਜਿਹੀਆਂ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਰਕਸ਼ਾਪਾਂ ਰਾਹੀਂ ਖੋਜ ਨੂੰ ਗੁਣਵੱਤਾ ਤੱਕ ਲਿਜਾਣ ਲਈ ਖੋਜ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ ਮੋਨਿਕਾ ਹੰਸਪਾਲ ਨੇ ਕਿਹਾ ਕਿ ਜੀਐੱਨਏ ਯੂਨੀਵਰਸਿਟੀ ਵੱਲੋਂ ਖੋਜ ਨੂੰ ਗੁਣਵੱਤਾ ਪੱਖੋਂ ਉੱਚ ਪੱਧਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਸਬੰਧਤ ਵਿਭਾਗ ਦੀ ਟੀਮ ਇਸੇ ਤਰਾਂ ਹੀ ਕਰਦੀ ਰਹੇਗੀ। ਇਸ ਮੌਕੇ ਕਈ ਪਤਵੰਤੇ ਹਾਜ਼ਰ ਸਨ। 

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਮਾਮਲੇ ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ, ਪਿਤਾ ਦੀ ਮੰਗ ਮੰਨਣ ਤੋਂ ਅਦਾਲਤ ਦਾ ਇਨਕਾਰ

ਨੋਟ- ਇਸ ਖ਼ਬਰ ਸਬੰਦੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News