ਸੈਨੇਟਰੀ ਸਟੋਰ ਦੇ ਗੋਦਾਮ ''ਚ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ

Tuesday, Jan 13, 2026 - 02:08 PM (IST)

ਸੈਨੇਟਰੀ ਸਟੋਰ ਦੇ ਗੋਦਾਮ ''ਚ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ

ਭੁਲੱਰ (ਰਜਿੰਦਰ) : ਭੁਲੱਥ ਸ਼ਹਿਰ ਦੇ ਕਿਸਾਨ ਸੇਲਜ ਕਾਰਪੋਰੇਸ਼ਨ ਦੇ ਸੈਨੇਟਰੀ ਸਟੋਰ ਦੇ ਗੋਦਾਮ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਗੋਦਾਮ ਵਿਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਲੱਖਾਂ ਰੁਪਏ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਸੈਨੇਟਰੀ ਸਟੋਰ ਦੇ ਮਾਲਕਾਂ ਨੇ ਦੱਸਿਆ ਕਿ ਭੁਲੱਥ ਸ਼ਹਿਰ ਦੇ ਵਿਚ-ਵਿਚਾਲੇ ਉਨ੍ਹਾਂ ਦਾ ਕਿਸਾਨ ਸੇਲਜ ਕਾਰਪੋਰੇਸ਼ਨ ਨਾਮ 'ਤੇ ਸੈਨੇਟਰੀ ਸਟੋਰ ਹੈ। ਜਿਸ ਦੇ ਨੇੜੇ ਉਨ੍ਹਾਂ ਦੇ ਸੈਨੇਟਰੀ ਸਟੋਰ ਦਾ ਗੋਦਾਮ ਵੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਮੇਂ ਸਾਡੇ ਗੋਦਾਮ ਦੇ ਗੁਆਂਢ ਤੋਂ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਮਿਲੀ ਕਿ ਤੁਹਾਡੇ ਗੋਦਾਮ ਵਿਚ ਅੱਗ ਲੱਗੀ ਹੋਈ ਹੈ, ਜਦੋਂ ਅਸੀਂ ਜਾ ਕੇ ਵੇਖਿਆ ਤਾਂ ਭਿਆਨਕ ਅੱਗ ਲੱਗਣ ਕਰਕੇ ਉਥੇ ਖੜੀ ਉਨ੍ਹਾਂ ਦੀ ਬਲੈਨੋ ਕਾਰ, ਸਪਲੈਂਡਰ ਮੋਟਰਸਾਈਕਲ, ਚਾਰ ਪਾਣੀ ਵਾਲੀਆਂ ਟੈਂਕੀਆਂ ਤੇ ਅਨੇਕਾਂ ਪਾਈਪ ਸੜ ਕੇ ਸੁਆਹ ਹੋ ਚੁੱਕੇ ਸਨ। 

ਉਨ੍ਹਾਂ ਦੱਸਿਆ ਕਿ ਇਥੇ ਖੜੇ ਟਰੈਕਟਰ ਨੂੰ ਵੀ ਅੱਗ ਲੱਗ ਜਾਣੀ ਸੀ ਪਰ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਸਾਡਾ 15-20 ਲੱਖ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸੰਬੰਧੀ ਥਾਣਾ ਭੁਲੱਥ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।  
 


author

Gurminder Singh

Content Editor

Related News