ਨਗਰ ਨਿਗਮ ਫਗਵਾੜਾ ਨੇ ਵਿਖਾਈ ਸਖ਼ਤੀ, ਅਣਅਧਿਕਾਰਤ ਉਸਾਰੀ 'ਤੇ ਚੱਲਿਆ ਪੀਲਾ ਪੰਜਾ

Wednesday, Aug 24, 2022 - 04:50 PM (IST)

ਨਗਰ ਨਿਗਮ ਫਗਵਾੜਾ ਨੇ ਵਿਖਾਈ ਸਖ਼ਤੀ, ਅਣਅਧਿਕਾਰਤ ਉਸਾਰੀ 'ਤੇ ਚੱਲਿਆ ਪੀਲਾ ਪੰਜਾ

ਫਗਵਾੜਾ (ਜਲੋਟਾ) : ਫਗਵਾੜਾ ਨਗਰ ਨਿਗਮ ਵਲੋਂ ਸ਼ਹਿਰ ਦੇ ਸਤਨਾਮਪੁਰਾ ਖੇਤਰ ਤੇ ਚੰਡੀਗੜ੍ਹ ਬਾਈਪਾਸ ਉੱਪਰ 4 ਗੈਰਕਾਨੂੰਨੀ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਦੱਸਿਆ ਕਿ ਨਿਗਮ ਦੀ ਇਮਾਰਤ ਸ਼ਾਖਾ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦੀ ਅਣਅਧਿਕਾਰਤ ਉਸਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਪੁਲਿਸ ਕਾਰਵਾਈ ਯਕੀਨੀ ਬਣਾਈ ਜਾਵੇਗੀ। 

ਇਹ ਵੀ ਪੜ੍ਹੋ : ਮੈਡੀਕਲ ਹਸਪਤਾਲ ਦੇ ICU ਵਿਭਾਗ ’ਚ ਲੱਗੀ ਅੱਗ, ਮਰੀਜ਼ਾਂ ਨੂੰ ਦੂਜੇ ਵਾਰਡ ’ਚ ਤਬਦੀਲ ਕਰ ਕੇ ਸਥਿਤੀ ’ਤੇ ਪਾਇਆ ਕਾਬੂ

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਤਨਾਮਪੁਰਾ ਖੇਤਰ ਤੇ ਚੰਡੀਗੜ੍ਹ ਬਾਈਪਾਸ ਉੱਪਰ 4 ਦੁਕਾਨਾਂ ਬਿਨ੍ਹਾਂ ਕੋਈ ਜਾਣਕਾਰੀ ਤੇ ਨਕਸ਼ਾ ਪਾਸ ਕਰਵਾਏ ਤੋਂ ਬਗੈਰ ਹੀ ਉਸਾਰੀਆਂ ਜਾ ਰਹੀਆਂ ਸਨ, ਜੋ ਕਿ ਨਿਗਮ ਵਲੋਂ ਢਾਹ ਦਿੱਤੀਆਂ ਗਈਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਉਸਾਰੀ ਤੋਂ ਬਚਣ ਤੇ ਇਮਾਰਤੀ ਉਸਾਰੀ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਹੀ ਉਸਾਰੀ ਕਰਨ।


author

Anuradha

Content Editor

Related News