ਫਗਵਾੜਾ ’ਚ ਨਾਬਾਲਗ ਭੇਦਭਰੇ ਹਾਲਾਤਾਂ ''ਚ ਹੋਈ ਲਾਪਤਾ, ਪੁਲਸ ਨੇ ਅਣਪਛਾਤੇ ਖ਼ਿਲਾਫ਼ ਦਰਜ ਕੀਤਾ ਮਾਮਲਾ

Thursday, Apr 09, 2026 - 11:58 PM (IST)

ਫਗਵਾੜਾ ’ਚ ਨਾਬਾਲਗ ਭੇਦਭਰੇ ਹਾਲਾਤਾਂ ''ਚ ਹੋਈ ਲਾਪਤਾ, ਪੁਲਸ ਨੇ ਅਣਪਛਾਤੇ ਖ਼ਿਲਾਫ਼ ਦਰਜ ਕੀਤਾ ਮਾਮਲਾ

ਫਗਵਾੜਾ, (ਜਲੋਟਾ)- ਫਗਵਾੜਾ ਵਿੱਚ 15 ਸਾਲਾ ਦੀ ਇੱਕ ਨਾਬਾਲਗ ਲੜਕੀ ਦੇ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਸਿਟੀ ਦੀ ਪੁਲਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਅਗਵਾਕਾਰ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 127 (6) ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਤ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਕਿਸੇ ਗੁਪਤ ਥਾਂ 'ਤੇ ਲੈ ਗਿਆ ਹੈ ਜਿੱਥੇ ਉਸਨੇ ਉਸ ਦੀ ਧੀ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


author

Rakesh

Content Editor

Related News