ਭਾਰਤੀ ਕਮਿਊਨਿਸਟ ਪਾਰਟੀ ਬਲਾਕ ਸੁਲਤਾਨਪੁਰ ਲੋਧੀ ਦੀ ਮੀਟਿੰਗ ਹੋਈ

01/21/2019 11:38:24 AM

ਕਪੂਰਥਲਾ (ਧੀਰ, ਸੋਢੀ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਸੁਲਤਾਨਪੁਰ ਲੋਧੀ ਦੀ ਇਕ ਭਰਵੀਂ ਮੀਟਿੰਗ ਕਾਮਰੇਡ ਬਲਦੇਵ ਸਿੰਘ ਪਰਮਜੀਤਪੁਰ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਸੁਲਤਾਨਪੁਰ ਲੋਧੀ ਵਿਖੇ ਹੋਈ। ਇਸ ਮੀਟਿੰਗ ’ਚ 28 ਜਨਵਰੀ ਨੂੰ ਦੋਵਾਂ ਕਮਿਊਨਿਸਟ ਪਾਰਟੀਆ ਵਲੋਂ ਲੁਧਿਆਣਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਸਾਥੀਆਂ ਨੂੰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਹੋਰ ਮੁੱਦਿਆ ’ਤੇ ਵੀ ਵਿਚਾਰ-ਚਰਚਾ ਕੀਤੀ ਗਈ ਤੇ ਮੀਟਿੰਗ ’ਚ ਮੰਗ ਕੀਤੀ ਗਈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਮਨਰੇਗਾ ਕਾਮਿਆਂ ਨੂੰ ਘੱਟੋਂ-ਘੱਟ 200 ਦਿਨ ਕੰਮ ਦਿੱਤਾ ਜਾਵੇ ਤੇ ਦਿਹਾਡ਼ੀ 500 ਰੁਪਏ ਦਿੱਤੀ ਜਾਵੇ, ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਤੇ ਉਨ੍ਹਾਂ ’ਤੇ ਮਕਾਨ ਬਣਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਡੀਜ਼ਲ-ਪੈਟਰੋਲ ਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ, ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇ, ਉਸਾਰੀ ਕਾਮਿਆਂ ਨੂੰ ਬਣਦੇ ਲਾਭ ਸਮੇਂ ਸਿਰ ਦਿੱਤੇ ਜਾਣ। ਇਸ ਮੌਕੇ ਕਾ. ਹਰਬੰਸ ਸਿੰਘ ਹੈਬਤਪੁਰ, ਕਾ. ਸੁਰਜੀਤ ਸਿੰਘ ਠੱਟਾ, ਜਸਬੀਰ ਚੰਦ ਸ਼ਾਲਾਪੁਰ, ਮਾ. ਚਰਨ ਸਿੰਘ, ਮਲਕੀਤ ਸਿੰਘ, ਮਦਨ ਲਾਲ, ਦਰਸ਼ਨ ਲਾਲ, ਨਿਰੰਜਨ ਸਿੰਘ, ਕਸ਼ਮੀਰ ਸਿੰਘ, ਗਿਆਨ ਚੰਦ, ਧਿਆਨ ਸਿੰਘ, ਰਾਜਿੰਦਰ ਸਿੰਘ ਰਾਣਾ ਐਡਵੋਕੇਟ, ਸੰਤਾ ਸਿੰਘ, ਕਸ਼ਮੀਰ ਚੰਦ, ਜਸਵਿੰਦਰ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ।


Related News