ਖੁਖਰੈਣ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

01/12/2019 5:14:17 PM

ਕਪੂਰਥਲਾ (ਮੱਲ੍ਹੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰੈਣ ’ਚ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਉਸਰੇ ਵਿੱਦਿਅਕ ਮਾਹੌਲ ਅਤੇ ਵਿਦਿਆਰਥੀਆਂ ’ਚ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਹੋਣ ਨਾਲ ਮਾਪਿਆਂ ਦਾ ਰੁਝਾਨ ਸਕੂਲ ਵੱਲ ਵਧਿਆ ਹੈ। ਉਕਤ ਵਿਚਾਰ ਪ੍ਰਿੰ. ਮਮਤਾ ਬਜਾਜ ਨੇ ਸਕੂਲ ’ਚ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਸਕੂਲ ਦੀ ਰਿਪੋਰਟ ਪਡ਼੍ਹਦੇ ਹੋਏ ਕਹੇ। ਸਮਾਗਮ ਦੀ ਪ੍ਰਧਾਨਗੀ ਪਿੰਡ ਦੀ ਸਰਪੰਚ ਦਲਜਿੰਦਰ ਕੌਰ ਨੇ ਕੀਤੀ ਅਤੇ ਬਤੌਰ ਵਿਸ਼ੇਸ਼ ਮਹਿਮਾਨ ਸੁਖਬੀਰ ਸਿੰਘ ਪੀ. ਏ. ਹਲਕਾ ਵਿਧਾਇਕ ਕਪੂਰਥਲਾ, ਰਣਜੀਤ ਸਿੰਘ ਕਾਂਗਰਸੀ ਆਗੂ, ਅਮੋਲਕ ਸਿੰਘ ਸਮਾਜ ਸੇਵਕ, ਅਮਰੀਕ ਸਿੰਘ ਨੰਬਰਦਾਰ ਤੇ ਐੱਸ. ਐੱਮ. ਸੀ. ਚੇਅਰਮੈਨ ਮਨਜੀਤ ਕੌਰ, ਚਰਨਜੀਤ ਸਿੰਘ ਹੰਸ ਤੇ ਬਿਕਰਮਜੀਤ ਸਿੰਘ ਗਲੋਬਲ ਐਜੂਕੇਸ਼ਨ ਨੇ ਸ਼ਿਰਕਤ ਕੀਤੀ। ਸੁਖਬੀਰ ਸਿੰਘ ਪੀ. ਏ. ਨੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਅਹਿਮੀਅਤ ਬਾਰੇ ਜਾਗਰੁੂਕ ਕੀਤਾ ਤੇ ਸਕੂਲ ਦੀ ਤਰੱਕੀ ਲਈ ਪ੍ਰਿੰਸੀਪਲ ਦੀ ਅਗਾਂਹ-ਵਧੂ ਸੋਚ ਅਤੇ ਅਧਿਆਪਕਾਂ ਦੀ ਲਗਨ ਦੱਸਿਆ। ਅਮੋਲਕ ਸਿੰਘ ਨੇ ਆਪਣੇ ਸਬੰਧੋਨ ’ਚ ਲਡ਼ਕੀਆਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ ਤੇ ਮਾਪਿਆਂ ਨੂੰ ਇਨ੍ਹਾਂ ਦੀ ਸਿੱਖਿਆ ਵੱਲ ਖਾਸ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਪੰਚਾਇਤ ਮੈਂਬਰ ਰਾਮ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਮਤਭੇਦ ਮਿਟਾ ਕੇ ਸਕੂਲ ਦੀ ਬਿਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਵੀ ਪੀਡ਼੍ਹੀ ਚੰਗੀ ਸਿੱਖਿਆ ਹਾਸਲ ਕਰ ਸਕੇ। ਇਸ ਮੌਕੇ ਹੋਏ ਸੱਭਿਆਚਾਰਕ ਪ੍ਰੋਗਰਾਮ ਵਿਚ ਰਿੰਪਲ ਦੱਤਾ ਦੀ ਦੇਖ-ਰੇਖ ਹੇਠ ਹੋਏ ਫੈਂਸੀ ਡਰੈੱਸ ਸ਼ੋਅ ਨੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਤੇ ਕੁਲਦੀਪ ਸਿੰਘ ਦੇ ਨਿਰਦੇਸ਼ਾਂ ਹੇਠ ਤਿਆਰ ‘ਮਲਕੀ’ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਲੈਕ. ਸਤਵੰਤ ਕੌਰ ਤੇ ਅਲਕਾ ਗੁਪਤਾ ਦੀ ਜੋਡ਼ੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਉਪਰੰਤ ਪਿਛਲੇ ਸੈਸ਼ਨ ਦੌਰਾਨ ਅਕਾਦਮਿਕ ਤੇ ਸਹਿ-ਅਕਾਦਮਿਕ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਮੁੱਖ-ਮਹਿਮਾਨ ਨੇ ਕੀਤੀ ਤੇ ਖਾਸ ਤੌਰ ਤੇ ਹਰ ਸਾਲ ਸਕੂਲ ਦੇ ਵਿਦਿਆਰਥੀਆਂ ਨੂੰ ਸਵੈਟਰ ਤੇ ਹੋਰ ਵਿੱਤੀ ਸਹਾਇਤਾ ਦੇਣ ਵਾਲੇ ਸਕੂਲ ਅਧਿਆਪਕ ਸੁਨੀਤਾ ਕੁਮਾਰੀ ਦੀ ਬੇਟੀ ਰਿਧਮਾ ਸਭਰਵਾਲ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਇੰਚ. ਗੁਰਮੀਤ ਸਿੰਘ, ਰਜਿੰਦਰ ਕੌਰ ਸੀ. ਐੱਚ. ਟੀ., ਲੈਕ. ਸਤਵੰਤ ਕੌਰ, ਅਲਕਾ ਗੁਪਤਾ, ਅਰਪਿਤ ਲੂਥਰਾ, ਸੁਨੀਤਾ ਕੁਮਾਰੀ, ਰਜਨੀ ਬਾਲਾ, ਰਿੰਪਲ ਦੱਤਾ, ਮੋਨਿਕਾ ਜੱਗੀ, ਦਮਨਜੀਤ ਸਿੰਘ, ਸੋਨੀਆ, ਸਟੇਜ ਡੈਕੋਰੇਟਰ ਗੁਰਵਿੰਦਰ ਕੌਰ, ਮਮਤਾ ਧੀਰ, ਪਰਦੀਪ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਕਸ਼ਮੀਰ ਸਿੰਘ ਰਣਜੀਤ ਸਿੰਘ ਤੇ ਰਾਣੀ ਆਦਿ ਹਾਜ਼ਰ ਸਨ।


Related News