ਯੁਵਰਾਜ ਸਿੰਘ ਫਾਊਂਡੇਸ਼ਨ ਵੱਲੋਂ ਸ਼੍ਰੀਨਗਰ ਦੇ ਸਰਕਾਰੀ ਹਸਪਤਾਲ 'ਚ ਉਪਲੱਬਧ ਕਰਾਏ ਗਏ 50 ਸੀ.ਸੀ.ਯੂ. ਬੈੱਡ
Monday, Sep 20, 2021 - 06:14 PM (IST)
ਸ਼੍ਰੀਨਗਰ (ਭਾਸ਼ਾ) - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਦੇ ਫਾਊਂਡੇਸ਼ਨ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਲਈ ਸ਼੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ 50 ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਬੈੱਡ ਉਪਲੱਬਧ ਕਰਵਾਏ ਹਨ। ਫਾਊਂਡੇਸ਼ਨ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਇੱਥੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਸੀ.ਸੀ.ਯੂ. ਬੈੱਡਾਂ ਦੀ ਸਥਾਪਨਾ 'ਮਿਸ਼ਨ 1000 ਬੈੱਡ' ਤਹਿਤ ਐਕਸੈਂਚਰ ਦੇ ਸਹਿਯੋਗ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ: IPL 2021: UAE ਦੇ ਗ਼ਰਮ ਮੌਸਮ ਨਾਲ ਤਾਲਮੇਲ ਬਿਠਾਉਣਾ ਸਾਡੀ ਪਹਿਲ ਕਦਮੀ : ਰਿਸ਼ਭ ਪੰਤ
ਬੁਲਾਰੇ ਨੇ ਕਿਹਾ, 'ਐਕਸੈਂਚਰ ਨੇ ਜੋ ਫੰਡ ਦਿੱਤਾ ਹੈ, ਯੂਵੀਕੈਨ ਫਾਊਂਡੇਸ਼ਨ ਨੇ ਉਸ ਦਾ ਇਸਤੇਮਾਲ ਹਸਪਤਾਲ ਨੂੰ ਅਤਿ ਆਧੁਨਿਕ ਮੈਡੀਕਲ ਉਪਕਰਣ ਮੁਹੱਈਆ ਕਰਵਾਉਣ ਵਿਚ ਕੀਤਾ ਹੈ। ਇਸ ਵਿਚ ਆਈ.ਸੀ.ਯੂ. ਵੈਂਟੀਲੇਟਰ, ਬਾਈਪੈਪ ਮਸ਼ੀਨ, ਪੇਸ਼ੇਂਟ ਮਾਨਿਟਰ, ਈ.ਸੀ.ਜੀ. ਮਸ਼ੀਨ, ਡੀਫਾਈਬ੍ਰਿਲੇਟਰ ਅਤੇ ਆਕਸੀਜਨ ਸਿਲੰਡਰ ਸ਼ਾਮਲ ਹਨ।' ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦਾ ਉਦਘਾਟਨ ਯੁਵਰਾਜ ਸਿੰਘ ਨੇ ਜੰਮੂ -ਕਸ਼ਮੀਰ ਦੇ ਨਵੇਂ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ (ਕਨਵੀਨਰ) ਡਾ. ਯਸ਼ਪਾਲ ਸ਼ਰਮਾ ਦੀ ਹਾਜ਼ਰੀ ਵਿਚ ਕੀਤਾ। ਇਸ ਦੌਰਾਨ ਐਕਸੈਂਚਰ ਦੇ ਨੁਮਾਇੰਦੇ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕਰ ਸਕਦੇ ਹਨ ਸ਼ੁਭਮਨ ਗਿੱਲ ਅਤੇ ਨਿਤੀਸ਼ ਰਾਣਾ: ਡੇਵਿਡ ਹੱਸੀ
ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਨੇ ਕਿਹਾ, 'ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੇ ਸਾਡੇ ਦੇਸ਼ ਦੇ ਸਿਹਤ ਸੰਭਾਲ ਢਾਂਚੇ ਨੂੰ ਪ੍ਰਭਾਵਤ ਕੀਤਾ। ਅਸੀਂ ਉਸ ਸਮੇਂ ਦੌਰਾਨ ਆਪਣੇ ਅਜ਼ੀਜ਼ਾਂ ਦੀ ਸਹਾਇਤਾ ਲਈ ਆਈ.ਸੀ.ਯੂ. ਬੈੱਡ, ਆਕਸੀਜਨ ਸਿਲੰਡਰ ਅਤੇ ਹੋਰ ਮਹੱਤਵਪੂਰਣ ਦੇਖ਼ਭਾਲ ਸੁਵਿਧਾਵਾਂ ਦੀ ਖ਼ਰੀਦ ਲਈ ਸੰਘਰਸ਼ ਕੀਤਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।