ਵੈਰੀਨਾਗ ਦੇ ਅੱਤਵਾਦ ਪ੍ਰਭਾਵਿਤਾਂ ’ਚ ਵੰਡੀ ਗਈ ਦਾਨਵੀਰ ਵਿਪਨ ਜੈਨ ਵੱਲੋਂ ਭਿਜਵਾਈ ‘672ਵੇਂ ਟਰੱਕ ਦੀ ਸਮੱਗਰੀ’
Tuesday, Jun 21, 2022 - 04:54 PM (IST)
ਜਲੰਧਰ (ਵਰਿੰਦਰ ਸ਼ਰਮਾ) - ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਕੜੀ ’ਚ ਬੀਤੇ ਦਿਨ 672ਵੇਂ ਟਰੱਕ ਦੀ ਰਾਹਤ ਸਮੱਗਰੀ ਜੇਹਲਮ ਨਦੀ ਦੇ ਜਨਮ ਸਥਾਨ ਵੈਰੀਨਾਗ (ਜੰਮੂ-ਕਸ਼ਮੀਰ) ਦੇ ਅੱਤਵਾਦ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਜੰਮੂ-ਕਸ਼ਮੀਰ ਭਾਜਪਾ ਦੇ ਨੇਤਾ ਐਡਵੋਕੇਟ ਵਜਾਹਥ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਰੋਹ ’ਚ ਭੇਟ ਕੀਤੀ ਗਈ, ਜੋ ਕਿ ਲੁਧਿਆਣਾ ਦੇ ਦਾਨਵੀਰ ਵਿਪਨ ਜੈਨ ਵੱਲੋਂ ਭਿਜਵਾਈ ਗਈ ਸੀ।
ਇਸ ’ਚ ਲੋੜਵੰਦ ਪਰਿਵਾਰਾਂ ਲਈ ਵਿਪਨ ਜੈਨ ਨੇ ਆਪਣੇ ਪੋਤਰੇ ਸਾਧਿਲ ਜੈਨ ਦੇ ਮੁੰਡਨ ਸੰਸਕਾਰ ਦੇ ਸਬੰਧ ’ਚ 300 ਪਰਿਵਾਰਾਂ ਲਈ ਲੇਡੀਜ਼ ਸੂਟ ਭਿਜਵਾਏ ਸਨ। ਇਸ ਮੌਕੇ ’ਤੇ ਲੁਧਿਆਣਾ ਦੇ ਸ਼੍ਰੀ ਨੰਦ ਲਾਲ ਕਪੂਰ ਦੇ ਪਰਿਵਾਰ ਵੱਲੋਂ ਭਿਜਵਾਈਆਂ ਗਈਆਂ 300 ਜੈਂਟਸ ਸ਼ਰਟਾਂ ਵੀ ਵੰਡੀਆਂ ਗਈਆਂ।
ਐਡਵੋਕੇਟ ਵਜਾਹਥ ਅਤੇ ਮੁੱਖ ਮਹਿਮਾਨ ਸੂਫੀ ਮੁਹੰਮਦ ਯੂਸੁਫ ਨੇ ਕਿਹਾ ਕਿ ਜੇ. ਐਂਡ ਕੇ. ਦੇ ਲੋਕ ਪੰਜਾਬ ਕੇਸਰੀ ਗਰੁੱਪ ਦਾ ਅਹਿਸਾਨ ਕਦੇ ਉਤਾਰ ਨਹੀਂ ਸਕਣਗੇ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਨਰ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਇਹੀ ਗੱਲ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਨੇ ਸਮਾਜ ਨੂੰ ਸਿਖਾਈ ਅਤੇ ਹੁਣ ਰਾਹਤ ਮੁਹਿੰਮ ਚਲਾ ਕੇ ਸ਼੍ਰੀ ਵਿਜੇ ਚੋਪੜਾ ਸਿਖਾ ਰਹੇ ਹਨ। ਭਾਜਪਾ ਨੇਤਰੀ ਮੀਨੂੰ ਸ਼ਰਮਾ ਤੇ ਡਿੰਪਲ ਸੂਰੀ ਨੇ ਵੀ ਵਿਚਾਰ ਪ੍ਰਗਟ ਕੀਤੇ।
ਦੱਸ ਦੇਈਏ ਕਿ ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਮੁਹੰਮਦ ਯੂਸੁਫ ਸੂਫੀ, ਐਡਵੋਕੇਟ ਵਜਾਹਥ, ਲਤੀਫ ਅਹਿਮਦ, ਅਬਦੁੱਲ ਮਜੀਦ ਡਾਰ, ਵਿਪਨ ਜੈਨ, ਹਨੀ ਕਪੂਰ, ਮੀਨੂੰ ਸ਼ਰਮਾ, ਡਿੰਪਲ ਸੂਰੀ, ਵੀਨਾ ਸ਼ਰਮਾ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਤੇ ਹੋਰ ਕਈ ਲੋਕ ਹਾਜ਼ਰ ਸਨ।