GNA ਗਰੁੱਪ ਮੇਹਟੀਆਣਾ ਨੇ ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ ‘673ਵੇਂ ਟਰੱਕ ਦੀ ਰਾਹਤ ਸਮੱਗਰੀ’
Wednesday, Jul 06, 2022 - 04:29 PM (IST)

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ, ਜੋ ਕਿ ਜੀ. ਐੱਨ. ਏ. ਗਰੁੱਪ ਮੇਹਟੀਆਣਾ ਤੋਂ ਚੇਅਰਮੈਨ ਗੁਰਸ਼ਰਨ ਸਿੰਘ ਸਿਹਰਾ, ਰਣਬੀਰ ਸਿੰਘ ਸਿਹਰਾ ਅਤੇ ਗੁਰਦੀਪ ਸਿੰਘ ਸਿਹਰਾ ਵੱਲੋਂ ਭੇਟ ਕੀਤਾ ਗਿਆ ਸੀ। ਟਰੱਕ ’ਚ 300 ਜ਼ਰੂਰਤਮੰਦ ਪਰਿਵਾਰਾਂ ਲਈ ਰਾਸ਼ਨ ਸੀ।
ਦੱਸ ਦੇਈਏ ਕਿ ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਕੇਸਰੀ ਫਗਵਾੜਾ ਦੇ ਬਿਉਰੋ ਚੀਫ ਵਿਕਰਮ ਜਲੋਟਾ, ਸਾਬਕਾ ਕੌਂਸਲਰ ਰਾਮ ਪਾਲ ਉੱਪਲ, ਲਲਿਤ ਸ਼ਰਮਾ, ਗੁਰਮੀਤ ਸਿੰਘ ਮੁਲਤਾਨੀ (ਸਾਬਕਾ ਏ. ਡੀ. ਸੀ.), ਸੁਨੀਲ ਅਗਰਵਾਲ, ਪੁਰਸ਼ੋਤਮ ਸਾਹਨੀ, ਸੁਦੇਸ਼ ਵਿੱਜ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।