ਫੋਰਬਸ ਸੂਚੀ ''ਚ ਸ਼ਾਮਿਲ ਹੋਣ ਵਾਲਾ ਅਯਾਨ ਖ਼ਾਨ, ਕਸ਼ਮੀਰ ਵਾਸੀਆਂ ਲਈ ਬਣਿਆ ਮਿਸਾਲ

08/11/2020 4:26:43 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਅਦਾਕਾਰ ਅਯਾਨ ਖ਼ਾਨ ਇੱਕ ਉੱਭਰਦਾ ਕਲਾਕਾਰ ਹੈ, ਜੋ ਕਿ ਕਸ਼ਮੀਰ ਦਾ ਰਹਿਣ ਵਾਲਾ ਹੈ। ਹਾਲ ਹੀ 'ਚ ਉਹ ਘਾਟੀ ਦਾ ਪਹਿਲਾ ਵਿਅਕਤੀ ਬਣ ਗਿਆ, ਜੋ ਪ੍ਰਮੁੱਖ ਮੈਗਜ਼ੀਨ 'ਫੋਰਬਸ ਇੰਡੀਆ' 'ਚ ਛਪਿਆ ਹੈ। ਅਯਾਨ ਖ਼ਾਨ, ਜੋ ਸ਼੍ਰੀਨਗਰ ਦੇ ਡਾਊਨਟਾਊਨ ਏਰੀਆ ਦਾ ਰਹਿਣ ਵਾਲਾ ਹੈ। ਉਸ ਨੇ ਗ੍ਰੀਨ ਵੈਲੀ ਐਜੂਕੇਸ਼ਨ ਇੰਸਟੀਚਿਊਟ ਤੇ ਕਸ਼ਮੀਰ ਯੂਨੀਵਰਸਿਟੀ ਬਿਜਨੈੱਸ ਸਕੂਲ ਤੋਂ ਗ੍ਰੈਜੂਏਟ ਕੀਤੀ। ਉਸ ਨੇ ਬਾਲੀਵੁੱਡ ਅਦਾਕਾਰ ਬਣਨ ਦਾ ਸੁਫ਼ਨਾ ਵੇਖਿਆ ਅਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸ ਨੇ ਕਦੇ ਵੀ ਅਦਾਕਾਰੀ ਪ੍ਰਤੀ ਆਪਣਾ ਜਨੂੰਨ ਨਹੀਂ ਛੱਡਿਆ।

ਅਯਾਨ ਖ਼ਾਨ ਨੇ ਕਿਹਾ, ਮੇਰੇ ਜਨੂੰਨ ਨੇ ਮੈਕਾ ਹੈ, ਜਦੋਂ ਕਿਸੇ ਨੂੰ ਫੋਬਰਸ ਰਸਾਲੇ 'ਚ ਪ੍ਰਦਾਸ਼ਿਤ ਕੀਤਾ ਗਿਆ ਹੈ ਤੇ ਇਹ ਵੱਡੀ ਗੱਲ ਹੈ। ਮੈਨੂੰ ਕਸ਼ਮੀਰੀ ਹੋਣ ਦਾ ਮਾਣ ਹੈ ਤੇ ਮੈਂ ਕਸ਼ਮੀਰ ਦਾ ਹੋਰ ਮਾਣ ਵਧਾਉਣਾ ਚਾਹੁੰਦਾ ਹਾਂ।' ਅਯਾਨ ਖ਼ਾਨ ਨੇ ਕਿਹਾ ਕਿ ਮੈਂ ਬਾਲੀਵੁੱਡ 'ਚ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਤੇ ਕਸ਼ਮੀਰ ਲਈ ਹੋਰ ਬਹੁਤ ਕੁਝ ਕਰਨਾ ਚਾਹੁੰਦਾ ਹਾਂ। ਕਸ਼ਮੀਰ ਮੇਰੇ ਦਿਲ 'ਚ ਹੈ ਤੇ ਮੈਂ ਕਸ਼ਮੀਰ ਤੇ ਭਾਰਤ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦਾ ਹਾਂ।

ਦੱਸਣਯੋਗ ਹੈ ਕਿ ਅਯਾਨ ਖ਼ਾਨ ਨੇ ਮੈਗਾ ਸਟਾਰ ਸ਼ਾਹਰੁਖ ਖਾਨ ਤੋਂ ਪ੍ਰੇਰਿਤ ਹੋ ਕੇ ਨੂੰ ਅਦਾਕਾਰੀ ਵੱਲ ਖਿੱਚਿਆ ਅਤੇ ਮੈਂ ਮੁੰਬਈ ਆ ਗਿਆ, ਜਿਥੇ ਆ ਕੇ ਮੈਂ ਅਦਾਕਾਰੀ ਦੇ ਕੋਰਸ ਕੀਤੇ। ਇਹ ਬਹੁਤ ਵੱਡਾ ਫ਼ੈਸਲਾ ਸੀ ਪਰ ਮੈਨੂੰ ਆਪਣੇ ਪਰਿਵਾਰ ਦਾ ਸਮਰਥਨ ਮਿਲਿਆ।

ਉਥੇ ਹੀ ਫੋਬਰਸ ਮੈਗਜ਼ੀਨ 'ਚ ਪਬਲਿਸ਼ ਹੋਣ 'ਤੇ ਅਯਾਨ ਖ਼ਾਨ ਨੇ ਕਿਹਾ, 'ਮੈਨੂੰ ਗਰੀਬ ਲੋਕਾਂ ਦੀ ਸੇਵਾ ਕਰਨ ਦਾ ਜਨੂੰਨ ਹੈ ਤੇ ਮੈਂ ਇਸ ਤੋਂ ਕਾਫ਼ੀ ਪ੍ਰਭਾਵਿਤ ਹਾਂ। ਫੋਬਰਸ ਨੇ ਮੈਨੂੰ ਮਾਣ ਦਿੱਤਾ ਤੇ ਇੰਨਾਂ ਵੱਡਾ ਖ਼ਿਤਾਬ ਦਿੱਤਾ। ਕਸ਼ਮੀਰ 'ਚ ਇਹ ਪਹਿਲਾਂ ਮੌਫ਼ਿਲਮ ਉਦਯੋਗ 'ਚ ਆਉਣ ਦਾ ਫ਼ੈਸਲਾ ਕੀਤਾ ਸੀ। ਉਸ ਨੇ ਕਈ ਵੱਡੇ ਪ੍ਰਾਜੈਕਟ ਸਾਈਨ ਕੀਤੇ ਹਨ ਪਰ ਕੋਵਿਡ 19 ਆਫ਼ਤ ਕਾਰਨ ਸਭ ਕੁਝ ਮੁਲਤਵੀ ਕਰ ਦਿੱਤਾ ਗਿਆ ਹੈ। ਅਯਾਨ ਖ਼ਾਨ ਜਲਦ ਹੀ ਸਿਲਵਰ ਸ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ।


sunita

Content Editor

Related News