ਵੱਖ-ਵੱਖ ਦਾਨੀ ਸੰਸਥਾਵਾਂ ਨੇ ਸਰਹੱਦੀ ਪ੍ਰਭਾਵਿਤ ਲੋਕਾਂ ਲਈ ਭਿਜਵਾਈ ‘666ਵੇਂ ਟਰੱਕ ਦੀ ਰਾਹਤ ਸਮੱਗਰੀ’

05/18/2022 1:53:21 PM

ਜਲੰਧਰ (ਵਰਿੰਦਰ ਸ਼ਰਮਾ) - ਜੰਮੂ-ਕਸ਼ਮੀਰ ਦੇ ਅੱਤਵਾਦ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 666ਵਾਂ ਟਰੱਕ ਰਵਾਨਾ ਕੀਤਾ, ਜਿਸ ’ਚ 250 ਲੋੜਵੰਦ ਪਰਿਵਾਰਾਂ ਲਈ ਕੰਬਲ, ਕੱਪੜੇ ਤੇ ਭਾਂਡੇ ਸਨ।

ਦੱਸ ਦੇਈਏ ਕਿ ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਪੂਰਨ ਚੰਦ, ਡਿੰਪਲ ਸੂਰੀ, ਮੀਨੂੰ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਸਾਰਿਕਾ ਭਾਰਦਵਾਜ, ਅੰਜੂ ਲੂੰਬਾ, ਵਿਨੋਦ ਸ਼ਰਮਾ, ਵਿਜੇ, ਵਿੱਕੀ ਤੇ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ। 


rajwinder kaur

Content Editor

Related News