Pok ''ਚ ਦਿਖੇ ਚੀਨੀ ਫੌਜੀ, ਸਰਹੱਦੀ ਚੌਕੀਆਂ ਅਤੇ ਪਿੰਡਾਂ ਦਾ ਕਰ ਰਹੇ ਸਰਵੇ
Saturday, Nov 13, 2021 - 10:16 AM (IST)
ਜੰਮੂ-ਕਸ਼ਮੀਰ/ਇਸਲਾਮਾਬਾਦ– ਚੀਨ ਅਤੇ ਪਾਕਿਸਤਾਨ ਦੀ ਦੋਸਤੀ ਦੀ ਸਥਿਤੀ ਇਹ ਹੈ ਕਿ ਹੁਣ ਚੀਨੀ ਫੌਜੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਘੁੰਮ ਰਹੇ ਹਨ। ਰਿਪੋਰਟਾਂ ਮੁਤਾਬਕ ਚੀਨੀ ਫੌਜੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਹੱਦੀ ਚੌਕੀਆਂ ਅਤੇ ਪਿੰਡਾਂ ਦਾ ਮੁਆਇਨਾ ਕਰ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਕਸ਼ਮੀਰ ਆਬਜ਼ਰਵਰ ਦੀ ਰਿਪੋਰਟ ਮੁਤਾਬਕ ਪੀ. ਓ. ਕੇ. ਦੇ ਕੇਲ, ਜੁਰਾ ਅਤੇ ਲੀਪਾ ਸੈਕਟਰ ਵਿਚ ਲਗਭਗ 4 ਦਰਜਨ ਚੀਨੀ ਫੌਜੀ ਇਕ ਮਹੀਨੇ ਪਹਿਲਾਂ ਪੁੱਜੇ ਹਨ। ਚੀਨੀ ਫੌਜੀਆਂ ਨੇ ਪਾਕਿਸਤਾਨੀ ਫੌਜੀਆਂ ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੇ ਅਧਿਕਾਰਆਂ ਦੇ ਨਾਲ ਖ਼ੁਦ ਨੂੰ 5 ਤੋਂ 6 ਸਮੂਹਾਂ ਵਿਚ ਵੰਡ ਲਿਆ ਹੈ ਅਤੇ ਕਈ ਪਿੰਡਾਂ ਦਾ ਦੌਰਾ ਕੀਤਾ। ਕਸ਼ਮੀਰ ਆਬਜ਼ਰਵਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਫੌਜਾਂ ਨੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਅਤੇ ਅੱਤਵਾਦੀਆਂ ਵੱਲੋਂ ਕਸ਼ਮੀਰ ਘਾਟੀ ਤੱਕ ਪਹੁੰਚਣ ਲਈ ਵਰਤੇ ਜਾਣ ਵਾਲੇ ਘੁਸਪੈਠ ਦੇ ਰਸਤਿਆਂ ਦਾ ਵੀ ਸਰਵੇਖਣ ਕੀਤਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪਿੰਡਾਂ ਦਾ ਦੌਰਾ ਕਰਨ ਵਾਲੇ ਚੀਨੀ ਫੌਜੀਆਂ ਨੇ ਇਨ੍ਹਾਂ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ ਦੇ ਵੀ ਸੰਕੇਤ ਦਿੱਤੇ, ਜਿਨ੍ਹਾਂ ਵਿਚ ਨਾਗਰਿਕਾਂ ਅਤੇ ਫੌਜੀਆਂ ਨੂੰ ਵਸਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਹਿਰਾਸਤ ’ਚ ਲਈ ਔਰਤ ਨੂੰ ਨੰਗਾ ਕਰਕੇ ਨਚਾਇਆ
ਚੀਨੀ ਫੌਜੀਆਂ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਦੌਰਾ ਕਰਨ ਤੋਂ ਬਾਅਦ ਰੱਖਿਆ ਮਾਹਰ ਇਸ ਨੂੰ ਗੰਭੀਰ ਦੱਸ ਰਹੇ ਹਨ। ਕਈ ਰੱਖਿਆ ਵਿਸ਼ਲੇਸ਼ਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚੀਨੀ ਫੌਜੀਆਂ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਜ਼ਰੀਏ ਤੋਂ ਦੇਖ ਰਹੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।