ਵੱਖ-ਵੱਖ ਦਾਨੀ ਸੰਸਥਾਵਾਂ ਨੇ ਸਰਹੱਦੀ ਪ੍ਰਭਾਵਿਤ ਲੋਕਾਂ ਲਈ ਭਿਜਵਾਈ 661ਵੇਂ ਟਰੱਕ ਦੀ ਰਾਹਤ ਸਮੱਗਰੀ
Tuesday, Apr 19, 2022 - 01:39 PM (IST)

ਜਲੰਧਰ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 661ਵਾਂ ਟਰੱਕ ਰਵਾਨਾ ਕੀਤਾ, ਜਿਸ ਵਿਚ 250 ਲੋੜਵੰਦ ਪਰਿਵਾਰਾਂ ਲਈ ਕੰਬਲ, ਕੱਪੜੇ ਤੇ ਭਾਂਡੇ ਸਨ। 661ਵਾਂ ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਜੀ ਦੇ ਨਾਲ ਵਿਜੇ (ਇੰ. ਡ.), ਵਿਨੋਦ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਪੂਰਨ ਚੰਦ, ਸਾਰਿਕਾ ਭਾਰਦਵਾਜ, ਮੀਨੂ ਸ਼ਰਮਾ, ਡਿੰਪਲ ਸੂਰੀ, ਅੰਜੂ ਲੂੰਬਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।