SS ਜੈਨ ਸਭਾ, ਸਿਵਲ ਲਾਈਨ, ਲੁਧਿਆਣਾ ਦੇ ਅਹੁਦੇਦਾਰਾਂ ਨੇ ਭੇਟ ਕੀਤੀ 659ਵੇਂ ਟਰੱਕ ਦੀ ਰਾਹਤ ਸਮੱਗਰੀ
Thursday, Apr 14, 2022 - 04:33 PM (IST)

ਜਲੰਧਰ (ਵਰਿੰਦਰ ਸ਼ਰਮਾ) - ਜੰਮੂ-ਕਸ਼ਮੀਰ ਦੇ ਅੱਤਵਾਦ ਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 659ਵਾਂ ਟਰੱਕ ਰਵਾਨਾ ਕੀਤਾ ਜੋ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਦੀ ਪ੍ਰੇਰਨਾ ਨਾਲ ਲੁਧਿਆਣਾ ਦੀ ਐੱਸ. ਐੱਸ. ਜੈਨ ਸਭਾ ਸਿਵਲ ਲਾਈਨ ਦੇ ਅਹੁਦੇਦਾਰਾਂ ਵੱਲੋਂ ਭੇਟ ਕੀਤਾ ਗਿਆ ਸੀ। ਇਸ ਵਿਚ 325 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ।
ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਦੇ ਨਾਲ ਐੱਸ. ਐੱਸ. ਜੈਨ ਸਭਾ ਦੇ ਪ੍ਰਧਾਨ ਅਰਿਦਮਨ ਜੈਨ, ਚੇਅਰਮੈਨ ਜਤਿੰਦਰ ਕੁਮਾਰ ਜੈਨ, ਉਪ-ਪ੍ਰਧਾਨ ਸੁਭਾਸ਼ ਜੈਨ, ਮਹਾ ਮੰਤਰੀ ਪ੍ਰਮੋਦ ਜੈਨ, ਮੰਤਰੀ ਰਵਿੰਦਰ ਜੈਨ, ਵਿਪਨ ਜੈਨ, ਰਾਕੇਸ਼ ਜੈਨ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਆਦਿ ਹਾਜ਼ਰ ਸਨ।