2024 ਬਰੂਹਾਂ ''ਤੇ, ਪੰਜਾਬ ਭਾਜਪਾ ਅੱਗੇ ਵੱਡਾ ਸਵਾਲ- ਕੌਣ ਸੰਭਾਲੇਗਾ ਪਾਰਟੀ ਦੀ ਰਣਨੀਤੀ?

05/31/2023 3:14:12 PM

ਜਲੰਧਰ (ਅਨਿਲ ਪਾਹਵਾ) : ਆਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਵਾਰ ਪਾਰਟੀ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ | ਕਾਰਨ ਹੈ ਰਾਜਸਥਾਨ ਚੋਣਾਂ ਅਤੇ ਪਾਰਟੀ ਦੇ ਤੇਜ਼ ਤਰਾਰ ਆਗੂ ਗਜੇਂਦਰ ਸ਼ੇਖਾਵਤ ਦਾ ਇਨ੍ਹਾਂ ਚੋਣਾਂ ’ਚ ਰੁੱਝਿਆ ਹੋਣਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਚਾਹਵਾਨਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ

ਦਰਅਸਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਾਲਾਂਕਿ ਇਨ੍ਹਾਂ ਚੋਣਾਂ ’ਚ ਭਾਜਪਾ ਦੇ ਕਈ ਚਿਹਰੇ ਹਨ ਪਰ ਵਸੁੰਧਰਾ ਰਾਜੇ ਸਿੰਧੀਆ ਅਤੇ ਗਜੇਂਦਰ ਸ਼ੇਖਾਵਤ ਵਰਗੇ ਫਾਇਰ ਬ੍ਰਾਂਡ ਨੇਤਾ ਪ੍ਰਮੁੱਖ ਹਨ, ਜਿਨ੍ਹਾਂ ਨੂੰ ਪਾਰਟੀ ਰਾਜਸਥਾਨ ਚੋਣਾਂ ’ਚ ਉਤਾਰਨ ਲਈ ਤਿਆਰ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਆਗੂਆਂ ਨੂੰ ਕਿਸੇ ਤਿੱਖੇ ‘ਰਣਨੀਤੀਕਾਰ’ ਦੀ ਘਾਟ ਮਹਿਸੂਸ ਹੋਵੇਗੀ ਅਤੇ ਅਜਿਹੀ ਸਥਿਤੀ ’ਚ ਪਾਰਟੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ

ਪੰਜਾਬ ਭਾਜਪਾ ਕਿਵੇਂ ਮੈਦਾਨ ’ਚ ਉਤਰੇਗੀ

ਗਜੇਂਦਰ ਸ਼ੇਖਾਵਤ ਲੰਬੇ ਸਮੇਂ ਤੋਂ ਪੰਜਾਬ ’ਚ ਸਰਗਰਮ ਹਨ। ਉਹ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਦੇ ਇੰਚਾਰਜ ਵੀ ਸਨ ਪਰ ਬਾਅਦ ’ਚ ਉਨ੍ਹਾਂ ਦੇ ਰੁਝੇਵਿਆਂ ਕਾਰਨ ਇਹ ਚਾਰਜ ਵਿਜੇ ਰੂਪਾਨੀ ਨੂੰ ਸੌਂਪ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਚੋਣਾਂ ’ਚ ਸ਼ੇਖਾਵਤ ਦੀ ਭੂਮਿਕਾ ਅਹਿਮ ਰਹੀ। ਸ਼ੇਖਾਵਤ ਜਲੰਧਰ ਦੀ ਲੋਕ ਸਭਾ ਉਪ ਚੋਣ ’ਚ ਵੀ ਸਰਗਰਮ ਰਹੇ ਸਨ ਪਰ ਹੁਣ ਸ਼ੇਖਾਵਤ ਦੀ 2024 ਤੋਂ ਪਹਿਲਾਂ ਦਾ ਰੁਝੇਵਾਂ ਜਾਇਜ਼ ਹੈ। ਜੇਕਰ ਰਾਜਸਥਾਨ ’ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸ਼ੇਖਾਵਤ ਵੀ ਅਹਿਮ ਅਹੁਦੇ ’ਤੇ ਆ ਸਕਦੇ ਹਨ, ਅਜਿਹੇ ’ਚ ਕੋਈ ਵੀ ਅਜਿਹਾ ਆਗੂ ਨਹੀਂ ਹੋਵੇਗਾ, ਜਿਸ ਦੀ ਰਣਨੀਤੀ ਪੰਜਾਬ ’ਚ ਭਾਜਪਾ ਨੂੰ ਸੰਭਾਲਣ ਲਈ ਕਮਾਲ ਦੀ ਹੋਵੇ। ਅਜਿਹੇ ’ਚ ਭਾਜਪਾ ਨੂੰ ਪੰਜਾਬ ’ਚ ਮੁੜ ਨਿਰਾਸ਼ ਹੋਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਖੇਡ ਜਗਤ 'ਚ ਸੋਗ ਦੀ ਲਹਿਰ, ਪੰਜਾਬ ਦੇ ਖਿਡਾਰੀ ਦੀ ਅਮਰੀਕਾ 'ਚ ਦਰਦਨਾਕ ਮੌਤ

ਪੰਜਾਬ ’ਚ ਭਾਜਪਾ ਦੀ ਬੇਵਸੀ

ਵੈਸੇ ਤਾਂ ਪੰਜਾਬ ’ਚ ਭਾਜਪਾ ਵੱਲੋਂ ਨਿਯੁਕਤ ਕੀਤੇ ਗਏ ਸਾਰੇ ਆਗੂ ਮਾਹਿਰ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ’ਚ ਭਾਵੇਂ ਕੋਈ ਵੀ ਚੋਣ ਹੋਵੇ, ਪਤਾ ਨਹੀਂ ਕਿਉਂ ਹਾਰ ਜਾਂਦੀ ਹੈ। ਇਸ ਵਾਰ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ’ਚ ਇਸ ਮਾਮਲੇ ਨੂੰ ਲੈ ਕੇ ਵਰਕਰਾਂ ’ਚ ਕਾਫ਼ੀ ਚਰਚਾ ਵੀ ਹੋਈ, ਜਿਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਹੋਟਲਾਂ ਦੇੇ ਏ.ਸੀ. ਕਮਰਿਆਂ ’ਚ ਬਣੀਆਂ ਨੀਤੀਆਂ ਤਾਂ ਹੋਟਲ ਦੀ ਲਾਬੀ ਤਕ ਵੀ ਨਹੀਂ ਪਹੁੰਚਦੀਆਂ, ਫਿਰ ਇਹ ਵਰਕਰਾਂ ਜਾਂ ਵੋਟਰਾਂ ਤਕ ਕਿਵੇਂ ਪੁੱਜਣਗੀਆਂ, ਇਹ ਵੀ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ :  ਸਟੀਵੀਆ ਫਾਰਮਿੰਗ ਨੇ ਮਾਲਾਮਾਲ ਕੀਤੇ ਕਿਸਾਨ, ਸ਼ੂਗਰ ਦੇ ਮਰੀਜ਼ਾਂ ਲਈ ਹੈ ਬੇਹੱਦ ਫ਼ਾਇਦੇਮੰਦ

ਭਾਜਪਾ ’ਚ ਇੱਕ ਸਮਾਂ ਸੀ ਜਦੋਂ ਪਾਰਟੀ ਦਫ਼ਤਰ ’ਚ ਆਗੂਆਂ ਦੀਆਂ ਮੀਟਿੰਗਾਂ ਅਤੇ ਠਹਿਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ। ਫਿਰ ਪਾਰਟੀ ਨੇ ਕਈ ਅਹਿਮ ਚੋਣਾਂ ਵੀ ਜਿੱਤੀਆਂ ਹਨ। ਹੁਣ ਹੋਟਲਾਂ ਤਕ ਸੀਮਤ ਪਾਰਟੀ ਪਿਛਲੇ 10 ਸਾਲਾਂ ਤੋਂ ਕੋਈ ਵਿਧਾਨ ਸਭਾ ਚੋਣ ਨਹੀਂ ਜਿੱਤ ਸਕੀ। ਬੇਸ਼ੱਕ ਆਗੂ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਤੋਂ ਵੱਖ ਹੋਣ ਕਾਰਨ ਉਨ੍ਹਾਂ ਨੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੈ ਪਰ ਇਹ ਆਗੂ ਕਿਉਂ ਭੁੱਲ ਗਏ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ ਨਾਲ ਮਿਲ ਕੇ ਪਾਰਟੀ ਨੇ ਮੰਥਨ ਕਿਉਂ ਨਹੀਂ ਕੀਤਾ। ਸਤੰਬਰ 2020 ’ਚ ਅਕਾਲੀ ਦਲ ਨੇ ਐਨ.ਡੀ.ਏ. ’ਚੋਂ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ਸੀ, ਉਸ ਤੋਂ ਬਾਅਦ ਵੀ ਪਾਰਟੀ ਦੀ ਪੰਜਾਬ ਟੀਮ ਕੋਲ ਪਿੰਡਾਂ ’ਚ ਜਾ ਕੇ ਆਪਣੀ ਥਾਂ ਬਣਾਉਣ ਲਈ ਕਾਫ਼ੀ ਸਮਾਂ ਸੀ, ਪਰ ਕਿਸੇ ਨੇ ਕੁਝ ਨਹੀਂ ਕੀਤਾ ਅਤੇ ਨਤੀਜਾ ਸਭ ਦੇ ਸਾਹਮਣੇ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News