ਪਰਵਾਸ ਨੇ ਪੰਜਾਬ ਦੀ ਆਬਾਦੀ ਵਿਕਾਸ ਦਰ ਘਟਾਈ, ਸਿੱਖਾਂ ਲਈ ਚਿੰਤਨ ਦਾ ਸਮਾਂ

Monday, Oct 16, 2023 - 05:20 PM (IST)

ਪਰਵਾਸ ਨੇ ਪੰਜਾਬ ਦੀ ਆਬਾਦੀ ਵਿਕਾਸ ਦਰ ਘਟਾਈ, ਸਿੱਖਾਂ ਲਈ ਚਿੰਤਨ ਦਾ ਸਮਾਂ

ਜਲੰਧਰ : ਪੰਜਾਬ 'ਤੇ ਇਸ ਵਕਤ ਇਕ ਵੱਡਾ ਖ਼ਤਰਾ ਮੰਡਰਾਅ ਰਿਹਾ ਹੈ। ਦਰਅਸਲ ਪੰਜਾਬ ਵਿੱਚ ਆਬਾਦੀ ਵਿਕਾਸ ਦਰ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਘਟ ਰਹੀ ਹੈ। ਹਾਲਾਂਕਿ ਸਾਲ 2021 'ਚ ਹੋਣ ਵਾਲੀ ਜਨਗਣਨਾ ਕੋਵਿਡ ਕਾਰਨ ਨਹੀਂ ਹੋ ਸਕੀ ਹੈ ਪਰ (ਸੀਆਰਐੱਸ) ਸਿਵਲ ਰਜਿਸਟ੍ਰੇਸ਼ਨ ਸਿਸਟਮ ਮੁਤਾਬਕ ਪੰਜਾਬ 'ਚ ਸਾਲ 2011 ਦੇ ਮੁਕਾਬਲੇ 2021 ਵਿੱਚ ਜਨਸੰਖਿਆ ਵਾਧੇ 'ਚ 50 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ

ਸਾਲ 2011 'ਚ ਪੰਜਾਬ ਦੀ ਜਨਸੰਖਿਆ 'ਚ 3 ਲੱਖ ਤੋਂ ਵੀ ਵੱਧ ਦਾ ਵਾਧਾ ਦਰਜ ਕੀਤਾ ਗਿਆ ਸੀ, ਜੋ 2020 'ਚ ਘਟ ਕੇ 1.5 ਲੱਖ ਤੱਕ ਰਹਿ ਗਿਆ ਹੈ। ਇਸ ਅੰਕੜੇ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੀ ਆਬਾਦੀ 1.65 ਫ਼ੀਸਦੀ ਦੀ ਦਰ ਨਾਲ ਵਧੀ ਹੈ, ਜਦ ਕਿ ਦੇਸ਼ 'ਚ ਇਹ ਅੰਕੜਾ 2.98 ਫ਼ੀਸਦੀ ਰਿਹਾ ਹੈ। 2011 ਦੀ ਜਨਗਣਨਾ ਮੁਤਾਬਕ ਪੰਜਾਬ ਦੀ ਆਬਾਦੀ ਦੇਸ਼ ਦੀ ਆਬਾਦੀ ਦਾ 2.37 ਫ਼ੀਸਦੀ ਸੀ, ਜੋ ਹੁਣ 2.29 ਫੀਸਦੀ ਰਹਿ ਗਿਆ ਹੈ। ਸਾਲ 2011 ਦੀ ਜਨਗਣਨਾ ਮੁਤਾਬਕ ਸੂਬੇ 'ਚ 5 ਲੱਖ ਤੋਂ ਵੀ ਵੱਧ ਬੱਚਿਆਂ ਨੇ ਜਨਮ ਲਿਆ ਸੀ, ਇਹ ਅੰਕੜਾ ਵੀ ਘਟ ਕੇ 2020 'ਚ 4 ਲੱਖ ਤੋਂ ਹੇਠਾਂ ਆ ਗਿਆ। ਜੇਕਰ ਗੱਲ ਮੌਤਾਂ ਦੀ ਗਿਣਤੀ ਦੀ ਕਰੀਏ ਤਾਂ 2011 'ਚ ਸੂਬੇ 'ਚ 2 ਲੱਖ ਤੋਂ ਘੱਟ ਮੌਤਾਂ ਹੋਈਆਂ, ਜਦਕਿ 2020 'ਚ ਇਹ ਅੰਕੜਾ 2,30,000 ਤੱਕ ਪਹੁੰਚ ਗਿਆ। ਇਸ ਦੇ ਉਲਟ ਗੁਆਂਢੀ ਸੂਬਾ ਹਰਿਆਣਾ 'ਚ ਸਾਲ 2020 'ਚ 6 ਲੱਖ ਦੇ ਕਰੀਬ ਬੱਚੇ ਪੈਦਾ ਹੋਏ, ਜਦਕਿ 2 ਲੱਖ ਤੋਂ ਵੱਧ ਮੌਤਾਂ ਹੋਈਆਂ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਇਸ ਦੌਰਾਨ ਪੰਜਾਬ ਦੀ ਜਨਸੰਖਿਆ 'ਚ ਆਏ ਇਸ ਵੱਡੇ ਅੰਤਰ ਦੇ ਦੋ ਮੁੱਖ ਕਾਰਨ ਮੰਨੇ ਜਾ ਰਹੇ ਹਨ, ਪਹਿਲਾ ਇਹ ਕਿ ਪੰਜਾਬੀ ਵਿਦੇਸ਼ਾਂ 'ਚ ਜਾ ਕੇ ਉੱਥੇ ਹੀ ਵਿਆਹ ਕਰਵਾ ਕੇ ਉੱਥੇ ਹੀ ਵਸ ਰਹੇ ਹਨ, ਅਤੇ ਦੂਜਾ ਇਹ ਕਿ ਸੂਬੇ 'ਚ ਹੋਰਾਂ ਸੂਬਿਆਂ ਤੋਂ ਵੱਡੀ ਗਿਣਤੀ 'ਚ ਪ੍ਰਵਾਸੀ ਆ ਰਹੇ ਹਨ। ਵਿਦੇਸ਼ਾਂ 'ਚ ਪ੍ਰਵਾਸ ਕਰਨਾ ਪੰਜਾਬ ਦੀ ਆਬਾਦੀ ਵਿਕਾਸ ਦਰ 'ਚ ਕਮੀ ਦਾ ਸਭ ਤੋਂ ਵੱਡਾ ਕਾਰਨ ਹੈ। ਨੌਜਵਾਨ ਪੰਜਾਬੀ ਵਿਦੇਸ਼ ਜਾ ਕੇ ਵਿਆਹ ਕਰਵਾ ਰਹੇ ਹਨ ਤੇ ਉੱਥੇ ਹੀ ਰਹਿ ਜਾਂਦੇ ਹਨ। ਦੂਜਾ ਕਾਰਨ ਇਹ ਹੈ ਕਿ ਸੂਬੇ 'ਚ ਨੌਜਵਾਨ ਪ੍ਰਵਾਸੀ ਭਾਰਤੀ ਵੱਡੀ ਗਿਣਤੀ 'ਚ ਆ ਰਹੇ ਹਨ, ਉਹ ਵੀ ਵਿਆਹ ਕਰਵਾ ਕੇ ਇੱਥੇ ਵਸ ਰਹੇ ਹਨ, ਜਿਸ ਕਾਰਨ ਪੰਜਾਬ ਦੀ ਆਬਾਦੀ 'ਚੋਂ ਵੀ ਵੱਡਾ ਹਿੱਸਾ ਪ੍ਰਵਾਸੀ ਭਾਰਤੀ ਅਤੇ ਉਨ੍ਹਾਂ ਦੇ ਬੱਚਿਆਂ ਦਾ ਹੋ ਸਕਦਾ ਹੈ। 

ਇਹ ਵੀ ਪੜ੍ਹੋ :  ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ

ਆਬਾਦੀ ਵਿਕਾਸ ਦਰ ਦੇ ਘਟਣ ਦਾ ਸਭ ਤੋਂ ਵੱਡਾ ਅਸਰ ਸਿੱਖ ਆਬਾਦੀ 'ਤੇ ਦਿਖ ਸਕਦਾ ਹੈ। ਸਿੱਖ ਆਬਾਦੀ ਪਹਿਲਾਂ ਹੀ ਘੱਟ ਹੈ ਤੇ ਹੁਣ ਰਾਸ਼ਟਰੀ ਪੱਧਰ 'ਤੇ ਵੀ ਉਨ੍ਹਾਂ ਦੀ ਗਿਣਤੀ ਘਟ ਰਹੀ ਹੈ। ਸਾਲ 2001 ਦੀ ਜਨਗਣਨਾ 'ਚ ਸਿੱਖਾਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ 1.87 ਫ਼ੀਸਦੀ ਸੀ, ਜੋ 2011 'ਚ ਘਟ ਕੇ 1.72 ਫ਼ੀਸਦੀ ਰਹਿ ਗਈ ਸੀ, ਜਦਕਿ ਸੂਬੇ ਦੀ ਆਬਾਦੀ ਦੇ ਹਿਸਾਬ ਨਾਲ 2001 'ਚ ਸਿੱਖ ਆਬਾਦੀ ਸੂਬੇ ਦੀ ਕੁੱਲ ਆਬਾਦੀ ਦਾ ਲਗਭਗ 60 ਫੀਸਦੀ ਸੀ, ਜੋ 2011 'ਚ ਘਟ ਕੇ 57.7 ਫ਼ੀਸਦੀ ਰਹਿ ਗਈ। ਇਸ ਦੌਰਾਨ ਉੱਤਰ ਪ੍ਰਦੇਸ਼ ਤੋਂ ਜ਼ਿਆਦਾਤਰ ਮੁਸਲਮਾਨ ਪੰਜਾਬ 'ਚ ਆ ਰਹੇ ਹਨ। ਉਨ੍ਹਾਂ ਅਨੁਸਾਰ ਪੰਜਾਬ ਮੁਸਲਿਮ ਭਾਈਚਾਰੇ ਲਈ ਇਕ ਸੁਰੱਖਿਅਤ ਸੂਬਾ ਹੈ। ਇਹ ਪ੍ਰਵਾਸੀ ਪੰਜਾਬ 'ਚ ਛੋਟੇ ਅਤੇ ਮੱਧਮ ਦਰਜੇ ਦੇ ਵਪਾਰ ਖੋਲ ਕੇ ਕੰਮ ਕਰ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Harnek Seechewal

Content Editor

Related News