ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

09/14/2020 8:37:15 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਚੰਗੀ ਖ਼ਬਰ : ਪਿੰਡਾਂ 'ਚ ਸਥਾਪਿਤ ਹੋਣਗੀਆਂ 7 ਹੋਰ 'ਪੇਂਡੂ ਅਦਾਲਤਾਂ', ਜਲਦ ਤੇ ਸੌਖਾ ਮਿਲੇਗਾ ਨਿਆਂ
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ 'ਚ ਸੌਖਾ ਅਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਸੂਬੇ 'ਚ 7 ਹੋਰ ਗ੍ਰਾਮ ਪੰਚਾਇਤਾਂ ਜਾਂ ਪੇਂਡੂ ਅਦਾਲਤਾਂ ਸਥਾਪਿਤ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਹੁਕਮ, ਪੰਜਾਬ 'ਚ ਹੀ ਤਿਆਰ ਕੀਤੀ ਜਾਵੇ ਮੈਡੀਕਲ ਆਕਸੀਜਨ
ਚੰਡੀਗੜ੍ਹ- ਸੂਬੇ 'ਚ ਕੋਵਿਡ ਕੇਸਾਂ ਅਤੇ ਮੌਤ ਦਰ ਵਿੱਚ ਵਾਧੇ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮੈਡੀਕਲ ਆਕਸੀਜਨ ਦਾ ਪੰਜਾਬ 'ਚ ਹੀ ਨਿਰਮਾਣ ਕੀਤਾ ਜਾਵੇ। 

ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ ਵੱਡੀ ਮਾਤਰਾ 'ਚ ਮਾਮਲੇ ਆਏ ਸਾਹਮਣੇ, 70 ਦੀ ਹੋਈ ਮੌਤ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2496 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 70 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ।

ਖੂਨ ਹੋਇਆ ਪਾਣੀ, ਭਾਰਤ-ਚੀਨ ਜੰਗ ਦੇ ਸ਼ਹੀਦ ਦੀ ਪਤਨੀ ਦਾ ਪੁੱਤ ਹੱਥੋਂ ਕਤਲ
ਸਮਰਾਲਾ (ਗਰਗ, ਬੰਗੜ) : ਅੱਜ ਇਥੇ ਇਕ ਦਿਲ ਕੰਬਾਊ ਘਟਨਾ ਨੇ ਇਨਸਾਨੀ ਰਿਸ਼ਤਿਆਂ ਨੂੰ ਉਸ ਵੇਲੇ ਤਾਰ-ਤਾਰ ਕਰ ਕੇ ਰੱਖ ਦਿੱਤਾ ਜਦੋਂ ਨਸ਼ੇੜੀ ਬਣੇ ਇੱਕ ਪੁੱਤ ਨੇ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਹੋਈ ਇਹ ਅਭਾਗੀ ਮਾਂ 1962 'ਚ ਹੋਈ ਭਾਰਤ-ਚੀਨ ਜੰਗ 'ਚ ਹਿੱਸਾ ਲੈਣ ਵਾਲੇ ਸ਼ਹੀਦ ਯੋਧੇ ਦੀ ਵਿਧਵਾ ਸੀ, ਜਿਸ 'ਤੇ ਗੋਦ ਲਿਆ ਪੁੱਤਰ ਹੀ ਅੱਜ ਕਾਲ ਬਣ ਕੇ ਸਾਹਮਣੇ ਆ ਗਿਆ।

PAU 'ਚ ਇਸ ਵਾਰ ਲੱਗੇਗਾ ਆਨਲਾਈਨ 'ਕਿਸਾਨ ਮੇਲਾ', ਕਿਸਾਨਾਂ ਨੂੰ ਕੀਤੀ ਗਈ ਖ਼ਾਸ ਅਪੀਲ
ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਲੱਗਣ ਵਾਲਾ ਸਲਾਨਾ ਕਿਸਾਨ ਮੇਲਾ ਇਸ ਵਾਰ ਵਰਚੁਅਲ ਹੋਵੇਗਾ ਕਿਉਂਕਿ ਕੋਰੋਨਾ ਮਹਾਮਾਰੀ ਕਰਕੇ ਯੂਨੀਵਰਸਿਟੀ 'ਚ ਵੱਡਾ ਇਕੱਠ ਤਾਂ ਨਹੀਂ ਹੋ ਸਕਦਾ ਪਰ ਕਿਸਾਨਾਂ ਨੂੰ ਆਧੁਨਿਕ ਬੀਜਾ, ਸੰਧਾ ਅਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ। 

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 9800 ਤੋਂ ਪਾਰ
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ 'ਚ 248 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਦੇ ਨਾਲ ਹੀ 4 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ ਹਨ। 

ਮਾਨਸੂਨ ਇਜਲਾਸ : ਪੰਜਾਬ ਦੇ ਸਾਂਸਦਾਂ ਦੀ ਹੋਵੇਗੀ ਪਰਖ, ਬਾਦਲ ਜੋੜੀ 'ਤੇ ਰਹੇਗੀ ਸਭ ਦੀ ਨਜ਼ਰ
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਮਾਨਸੂਨ ਇਜਲਾਸ 'ਚ ਖੇਤੀ ਆਰਡੀਨੈਸਾਂ ਖਿਲਾਫ਼ ਇਕਸੁਰ ਹੋ ਕੇ ਬੋਲਣ ਅਤੇ ਵਿਰੋਧ 'ਚ ਵੋਟ ਕਰਨ ਦੀ ਅਪੀਲ ਕੀਤੀ ਹੈ।

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਲੀਮੈਂਟ 'ਚ ਚੁੱਕਿਆ ਜੰਮੂ-ਕਸ਼ਮੀਰ 'ਚ ਪੰਜਾਬੀ ਭਾਸ਼ਾ ਦਾ ਮੁੱਦਾ
ਰੂਪਨਗਰ (ਵਿਜੇ ਸ਼ਰਮਾ)— ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਪਾਰਲੀਮੈਂਟ 'ਚ ਕੇਂਦਰ ਦੀ ਭਾਜਪਾ ਸਰਕਾਰ 'ਤੇ ਉਸ ਦੇ ਪੰਜਾਬੀ ਵਿਰੋਧੀ ਰਵੱਈਏ ਲਈ ਵਰ੍ਹਦੇ ਨਜ਼ਰ ਆਏ।

ਬਠਿੰਡਾ ਦੇ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ
ਬਠਿੰਡਾ (ਵਿਜੇ) : ਇੱਥੋਂ ਦੇ 35 ਸਾਲਾ ਮੁਕੇਬਾਜ਼ ਗਗਨਦੀਪ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮੁੱਕੇਬਾਜ਼ ਗਗਨਦੀਪ ਦੀ 10 ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਮੁੱਕੇਬਾਜ਼ ਗਗਨਦੀਪ ਦਾ ਬਠਿੰਡਾ ਦੇ ਇੰਦ੍ਰਾਣੀ ਹਸਪਤਾਲ 'ਚ ਇਲਾਜ ਕਰਵਾ ਰਹੇ ਸਨ।

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖਬ਼ਰ, ਹੁਣ ਨਹੀਂ ਆਉਣਗੇ ਗਲਤ 'ਬਿੱਲ'
ਜਲੰਧਰ (ਪੁਨੀਤ) : ਪਾਵਰਕਾਮ ਦੇ ਖਪਤਕਾਰਾਂ ਨੂੰ ਗਲਤ ਬਣਨ ਵਾਲੇ ਬਿਜਲੀ ਬਿੱਲਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਕਿਉਂਕਿ ਇਸ ਦੇ ਲਈ ਮਹਿਕਮੇ ਨੇ ਬਿੱਲ ਬਣਾਉਣ ਦੀ ਪ੍ਰਕਿਰਿਆ 'ਚ ਨਵਾਂ ਚੈਪਟਰ ਜੋੜ ਦਿੱਤਾ ਹੈ। ਇਸ ਕੜੀ 'ਚ ਜੋ ਮੀਟਰ ਰੀਡਰ ਬਿਜਲੀ ਦਾ ਬਿੱਲ ਬਣਾਉਣਗੇ, ਉਨ੍ਹਾਂ ਨੂੰ ਮੀਟਰ ਦੀ ਤਸਵੀਰ ਖਿੱਚਣੀ ਪਵੇਗੀ।

ਮਿਡ-ਡੇਅ-ਮੀਲ ਸਟਾਫ਼ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਲਾਜ਼ਮ ਬੀਬੀਆਂ ਨੂੰ ਮਿਲੇਗੀ 'ਪ੍ਰਸੂਤਾ ਛੁੱਟੀ'
ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਮਿਡ-ਡੇਅ-ਮੀਲ ਵਰਕਰਾਂ ਅਤੇ ਹੋਰ ਸਟਾਫ਼ ਨੂੰ ‘ਮੈਟਰਨਿਟੀ ਬੈਨੀਫ਼ਿਟ ਐਕਟ’ ਤਹਿਤ 'ਪ੍ਰਸੂਤਾ ਛੁੱਟੀ'(ਮੈਟਰਨਿਟੀ ਲੀਵ) ਦਾ ਲਾਭ ਇਨ੍ਹਾਂ ਵਰਕਰਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪਹਿਲਾਂ ਜੇਲ 'ਚ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹੁਣ ਹਸਪਤਾਲ 'ਚ ਏ. ਐੱਸ.ਆਈ. 'ਤੇ ਹਮਲਾ ਕਰਕੇ ਭੱਜਿਆ ਕੈਦੀ
ਬਠਿੰਡਾ (ਕੁਨਾਲ ਬਾਂਸਲ) : ਬਠਿੰਡਾ ਦੇ ਸਿਵਲ ਹਸਪਤਾਲ ਵਿਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇਲਾਜ ਅਧੀਨ ਇਕ ਕੈਦੀ ਏ. ਐੱਸ. ਆਈ. 'ਤੇ ਹਮਲਾ ਕਰਕੇ ਉਥੋਂ ਫਰਾਰ ਹੋ ਗਿਆ। ਜ਼ਖਮੀ ਏ. ਐੱਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਇਸ ਕੈਦੀ ਨੇ ਜੇਲ ਵਿਚ ਪਹਿਲਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਮਾਮਲਾ ਦਰਜ
ਪਠਾਨਕੋਟ (ਵਿਨੋਦ, ਧਰਮਿੰਦਰ) : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਨੇ ਪਠਾਨਕੋਟ 'ਚ ਰਾਜਨੀਤਿਕ ਮੀਟਿੰਗ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। 

ਦਿਲਜੀਤ ਦੋਸਾਂਝ ਤੇ ਐਮੀ ਵਿਰਕ ਸਣੇ ਕਿਸਾਨਾਂ ਦੇ ਹੱਕ ਲਈ ਅੱਗੇ ਆਏ ਇਹ ਪੰਜਾਬੀ ਕਲਾਕਾਰ
ਜਲੰਧਰ(ਬਿਊਰੋ) - ਪੰਜਾਬੀ ਫ਼ਿਲਮ ਤੇ ਸੰਗੀਤ ਜਗਤ 'ਚ ਕਈ ਅਜਿਹੇ ਕਲਾਕਾਰ ਵੀ ਮੌਜੂਦ ਹਨ, ਜੋ ਬਿਨਾਂ ਮਤਬਲ ਦੀਆਂ ਪੋਸਟਾਂ ਪਾਉਂਦੇ ਰਹਿੰਦੇ ਹਨ ਪਰ ਕੁਝ ਕਲਾਕਾਰ ਅਜਿਹੇ ਵੀ ਹਨ, ਜੋ ਆਪਣੀ ਹਰ ਪੋਸਟ 'ਚ ਕਿਸੇ ਨਾ ਕਿਸੇ ਮੁੱਦੇ ਪ੍ਰਤੀ ਆਵਾਜ਼ ਉੱਠਾਉਂਦੇ ਹਨ।

ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)


Bharat Thapa

Content Editor

Related News