ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

Sunday, Sep 13, 2020 - 09:22 PM (IST)

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

'ਆਸਕ ਦਿ ਕੈਪਟਨ' 'ਚ ਮੁੱਖ ਮੰਤਰੀ ਨੇ ਪੜ੍ਹੀ ਸ਼ਿਕਾਇਤ, ਡਿਪਰੈਸ਼ਨ 'ਚ ਗਈ ਬੱਚੀ ਦੇ ਪਿਤਾ ਨੇ ਮੰਗੀ ਕਾਰਵਾਈ
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਇਕ ਹੋਰ ਨਿੱਜੀ ਸਕੂਲ ਦੀ ਸ਼ਿਕਾਇਤ ਮਾਪਿਆਂ ਵਲੋਂ 'ਆਸਕ ਦਿ ਕੈਪਟਨ' ਲਾਈਵ ਪ੍ਰੋਗਰਾਮ ਵਿਚ ਕੀਤੀ ਗਈ ਹੈ। ਮਾਪਿਆਂ ਅਨੁਸਾਰ ਫੀਸ ਨਾ ਭਰਨ ਕਾਰਨ ਉਨ੍ਹਾਂ ਦੀ ਬੱਚੀ ਨੂੰ ਆਨਲਾਈਨ ਕਲਾਸਾਂ ਦੇ ਗਰੁੱਪ ਤੋਂ ਰਿਮੂਵ ਕਰ ਦਿੱਤਾ ਗਿਆ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਅਕਾਲੀ ਦਲ ਦੀ ਕੇਂਦਰ ਨੂੰ ਅਪੀਲ, ਕਿਸਾਨਾਂ ਦੇ ਸ਼ੰਕੇ ਦੂਰ ਹੋਣ ਤੱਕ 'ਆਰਡੀਨੈਂਸ' ਰੋਕੇ ਜਾਣ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਗਠਨਾਂ ਅਤੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਖਦ਼ਸੇ ਦੂਰ ਹੋਣ ਤੱਕ ਤਿੰਨ ਖੇਤੀ ਆਰਡੀਨੈਂਸਾਂ ਨੂੰ ਸੰਸਦ 'ਚ ਪੇਸ਼ ਨਾ ਕਰੇ। ਇਹ ਫ਼ੈਸਲਾ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ ਸੀ।

ਪੰਜਾਬ 'ਚ ਐਤਵਾਰ ਨੂੰ ਕੋਰੋਨਾ ਕਾਰਣ 68 ਦੀ ਮੌਤ, 2628 ਨਵੇਂ ਮਰੀਜ਼ਾਂ ਦੀ ਪੁਸ਼ਟੀ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2628 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 68 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ।

ਕਿਸਾਨਾਂ ਦੇ ਹੱਕ 'ਚ ਬੋਲੇ ਬੱਬੂ ਮਾਨ, ਸਰਕਾਰਾਂ ਨੂੰ ਲਿਆ ਲਪੇਟੇ 'ਚ
ਜਲੰਧਰ(ਬਿਊਰੋ) - ਅਕਸਰ ਪੰਜਾਬੀ ਕਲਾਕਾਰਾਂ ਨੂੰ ਸੋਸ਼ਲ ਮੀਡੀਆ 'ਤੇ ਇਕ ਦੂਜੇ ਕਲਾਕਾਰਾਂ ਨਾਲ ਲੜਦੀਆਂ ਜਾਂ ਬਿਨਾਂ ਮਤਲਬ ਦੀਆਂ ਗੱਲਾਂ ਕਰਦਿਆਂ ਦੇਖਿਆ ਹੋਣਾ ਪਰ ਕਿਸੀ ਵੀ ਕਲਾਕਾਰ ਨੂੰ ਕਿਸਾਨਾਂ ਦੇ ਹੱਕਾਂ ਪ੍ਰਤੀ ਗੱਲ ਕਰਦਿਆਂ ਨਹੀਂ ਦੇਖਿਆ ਗਿਆ। 

ਪਲਾਟ 'ਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ 'ਚ ਖੂਨੀ ਭਿੜ, ਸਕੇ ਭਰਾਵਾਂ ਨੂੰ ਮਾਰੀ ਗੋਲੀ
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ)— ਸ਼ਹਿਰ ਦੇ ਕੰਮਿਊਨਿਟੀ ਹਾਲ ਨੇੜੇ ਥਾਣਾ ਸਿਟੀ ਤੋਂ ਮਹਿਜ਼ 50 ਮੀਟਰ ਦੀ ਦੂਰੀ 'ਤੇ ਪਲਾਟ 'ਤੇ ਚੱਲ ਰਹੀ ਉਸਾਰੀ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਇਹ ਮਾਮਲਾ ਇਥੋਂ ਤੱਕ ਵੱਧ ਗਿਆ ਕਿ ਇਸ ਦੌਰਾਨ ਫਾਇਰਿੰਗ ਵੀ ਕੀਤੀ ਗਈ।

ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ
ਜਲੰਧਰ— ਕੋਵਿਡ ਕੇਅਰ ਕਿੱਟਾਂ ਦੀ ਖਰੀਦ 'ਤੇ 'ਆਪ' ਵੱਲੋਂ ਦਿੱਤੇ ਗਏ ਬਿਆਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਸੋਹੀਣਾ ਅਤੇ ਬੇਤੁਕਾ ਕਰਾਰ ਦੇਣ 'ਤੇ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਸੱਚਾਈ ਤੋਂ ਪਰੇ ਹਨ। 

ਮਨਪ੍ਰੀਤ ਇਯਾਲੀ ਦੀ ਦੋ ਟੁੱਕ, ਖੇਤੀ ਆਰਡੀਨੈਂਸ 'ਤੇ ਸਖ਼ਤ ਸਟੈਂਡ ਲੈਣ ਤੋਂ ਗੁਰੇਜ਼ ਨਾ ਕਰੇ ਅਕਾਲੀ ਦਲ
ਲੁਧਿਆਣਾ (ਵੈੱਬ ਡੈਸਕ) : ਖੇਤੀ ਆਰਡੀਨੈਂਸ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਫ਼ੈਸਲੇ ਦਾ ਸੀਨੀਅਰ ਅਕਾਲੀ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਮਨਪ੍ਰੀਤ ਇਯਾਲੀ ਨੇ ਅਕਾਲੀ ਦਲ ਨੂੰ ਕਿਸਾਨਾਂ ਦੇ ਹੱਕ ਵਿਚ ਕੋਈ ਵੀ ਸਟੈਂਡ ਲੈਣ ਤੋਂ ਗੁਰੇਜ਼ ਨਾ ਕਰਨ ਦੀ ਅਪੀਲ ਕੀਤੀ ਹੈ।

'ਭਗਵੰਤ ਮਾਨ' ਨੇ ਮੋਦੀ ਖਿਲਾਫ ਖੋਲ੍ਹਿਆ ਮੋਰਚਾ, ਟਵਿੱਟਰ 'ਤੇ ਜੰਮ ਕੇ ਕੱਢੀ ਭੜਾਸ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਟਵਿੱਟਰ 'ਤੇ ਜੰਮ ਕੇ ਭੜਾਸ ਕੱਢੀ ਹੈ। ਉਨ੍ਹਾਂ ਨੇ ਦੇਸ਼ ਦੀਆਂ ਸਰਕਾਰੀ ਸੰਸਥਾਵਾਂ ਦੇ ਨਿੱਜੀਕਰਣ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਜਾਣੋ ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ ਕਿੰਨਾ ਕੁ ਹੈ ਵਧਿਆ (ਵੀਡੀਓ)
ਜਲੰਧਰ (ਬਿਊਰੋ) - ਸਾਡੇ ਦੇਸ਼ ਅੰਦਰ ਖੇਤੀ ਦਾ ਉਤਪਾਦਨ ਬਹੁਤ ਵਧਿਆ ਹੈ। ਇਸ ਗੱਲ ਦਾ ਖ਼ੁਲਾਸਾ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਆਪਣੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਤਪਾਦਨ ਵਧਣ ਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧੀ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟਾਰਗੈੱਟ ਹਾਲੇ ਬੜੀ ਦੂਰ ਹੈ। 

 'ਸਿੱਖਸ ਫਾਰ ਜਸਟਿਸ' ਵੱਲੋਂ 13 ਨੂੰ ਰੇਲਾਂ ਰੋਕਣ ਦਾ ਸੱਦਾ, ਹਾਈ ਅਲਰਟ 'ਤੇ 'ਪੰਜਾਬ'
ਪਟਿਆਲਾ (ਜੋਸਨ) : ਸਿੱਖਸ ਫ਼ਾਰ ਜਸਟਿਸ (ਐੱਸ. ਐੱਫ਼. ਜੇ.) ਵੱਲੋਂ 13 ਸਤੰਬਰ ਨੂੰ ਪੰਜਾਬ ਦੀਆਂ ਰੇਲਾਂ ਰੋਕਣ ਦੇ ਦਿੱਤੇ ਸੱਦੇ ਕਰ ਕੇ ਪੰਜਾਬ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਰੇਲਵੇ ਦੀ ਸੁਰੱਖਿਆ ਕਰ ਰਹੀਆਂ ਦੋਵੇਂ ਏਜੰਸੀਆਂ ਦੀ ਪੰਜਾਬ ’ਤੇ ਤਿੱਖੀ ਨਜ਼ਰ ਹੈ। ਹਾਲਾਂਕਿ ਪੰਜਾਬ ’ਚ ਐੱਸ. ਐੱਫ਼. ਜੇ. ਵੱਲੋਂ ਕੀਤੇ ਕਿਸੇ ਵੀ ਐਲਾਨ ਦਾ ਪੰਜਾਬੀਆਂ ਨੇ ਹੁੰਗਾਰਾ ਨਹੀਂ ਭਰਿਆ।

ਪੰਜਾਬ 'ਚ 'NEET' ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ
ਚੰਡੀਗੜ੍ਹ : ਪੂਰੇ ਦੇਸ਼ ਸਮੇਤ ਪੰਜਾਬ 'ਚ ਜੇ. ਈ. ਏ. ਮੇਨ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਹੁਣ ਨੀਟ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਹਨ। ਨੀਟ ਪ੍ਰੀਖਿਆ 13 ਸਤੰਬਰ ਮਤਲਬ ਕਿ ਅੱਜ ਹੋਵੇਗੀ। ਪੰਜਾਬ 'ਚ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰੇਲਵੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ।

ਪੰਜਾਬ 'ਚ 'ਬਦਲੀਆਂ-ਤਾਇਨਾਤੀਆਂ' 'ਤੇ ਸਰਕਾਰ ਦਾ ਵੱਡਾ ਫ਼ੈਸਲਾ, 6 ਮਹੀਨਿਆਂ ਲਈ ਲਾਈ ਪਾਬੰਦੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ 'ਤੇ 6 ਮਹੀਨਿਆਂ ਲਈ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ। ਇਸ ਲਈ ਹੁਣ 31 ਮਾਰਚ, 2021 ਤੱਕ ਬਦਲੀਆਂ ਅਤੇ ਤਾਇਨਾਤੀਆਂ 'ਤੇ ਮੁਕੰਮਲ ਰੋਕ ਲਾਈ ਗਈ ਹੈ।


Bharat Thapa

Content Editor

Related News