'ਸਰਕਾਰ ਤੁਹਾਡੇ ਦੁਆਰ' ਨੇ ਮੁਕਾਈ ਪੰਜਾਬੀਆਂ ਦੀ ਖੱਜਲ-ਖੁਆਰੀ, ਘਰ ਬੈਠਿਆਂ ਹੋ ਰਹੇ ਕੰਮ
Monday, Oct 14, 2024 - 01:33 PM (IST)
ਜਲੰਧਰ : ਪੰਜਾਬ ਦੇ ਲੋਕਾਂ ਲਈ 'ਸਰਕਾਰ ਤੁਹਾਡੇ ਦੁਆਰ' ਸਕੀਮ ਚਲਾਈ ਜਾ ਰਹੀ ਹੈ। ਇਸ ਤਹਿਤ ਹਰ ਵਰਗ ਦੇ ਨਾਗਰਿਕਾਂ ਦੇ ਸਮੇਂ ਦੀ ਬੱਚਤ ਹੋਈ ਹੈ ਅਤੇ ਨਾਲ ਹੀ ਸਾਰੇ ਕੰਮਕਾਜ ਘਰ ਬੈਠੇ ਪੂਰੇ ਹੋ ਜਾਂਦੇ ਹਨ। 43 ਸਰਕਾਰੀ ਸੇਵਾਵਾਂ ਨੂੰ ਇਸ ਸਕੀਮ 'ਚ ਸ਼ਾਮਲ ਕੀਤਾ ਗਿਆ ਹੈ।
ਲੋਕ 1076 ਨੰਬਰ 'ਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਦੇ ਹਨ ਅਤੇ ਸੇਵਾ ਅਧਿਕਾਰੀ ਉਨ੍ਹਾਂ ਦੇ ਘਰ ਜਾ ਕੇ ਐਂਟਰੀਆਂ ਪਾਉਂਦੇ ਹਨ। ਜਦੋਂ ਦਸਤਾਵੇਜ਼ ਪੂਰੇ ਹੋ ਜਾਂਦੇ ਹਨ ਤਾਂ ਲੋਕਾਂ ਘਰ ਪਹੁੰਚਾ ਦਿੱਤੇ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਸਕੀਮ ਤਹਿਤ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਸਾਰੇ ਕੰਮ ਘਰ ਬੈਠਿਆਂ ਹੀ ਹੋ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8