ਨਕੋਦਰ ਅਦਾਲਤ ਦੇ ਬੇਲਿਫ਼ ਨਾਲ ਲੁੱਟ! ਸੰਮਨ, ਵਾਰੰਟ ਤੇ ਨਕਦੀ ਗਈ ਲੁੱਟੀ

Saturday, Dec 27, 2025 - 03:35 PM (IST)

ਨਕੋਦਰ ਅਦਾਲਤ ਦੇ ਬੇਲਿਫ਼ ਨਾਲ ਲੁੱਟ! ਸੰਮਨ, ਵਾਰੰਟ ਤੇ ਨਕਦੀ ਗਈ ਲੁੱਟੀ

ਨਕੋਦਰ (ਪਾਲੀ)- ਥਾਣਾ ਸਦਰ ਦੀ ਪੁਲਸ ਚੌਕੀ ਸ਼ੰਕਰ ਅਧੀਨ ਆਉਂਦੇ ਪਿੰਡ ਚੱਕ ਪੀਰਪੁਰ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਨਕੋਦਰ ਅਦਾਲਤ (ਕੋਰਟ) ’ਚ ਤਾਇਨਾਤ ਬੇਲਿਫ਼ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਬੈਗ ’ਚ ਅਦਾਲਤੀ ਸੰਮਨ, ਵਾਰੰਟ, ਨਕਦੀ ਅਤੇ ਹੋਰ ਜ਼ਰੂਰੀ ਸਰਕਾਰੀ ਦਸਤਾਵੇਜ਼ ਸਨ।
ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਣਜੀਤ ਕੁਮਾਰ ਪੁੱਤਰ ਪ੍ਰਿਆਗ ਦੀਨ ਵਾਸੀ ਸੂਰਿਆ ਇਨਕਲੇਵ (ਜਲੰਧਰ) ਨੇ ਦੱਸਿਆ ਕਿ ਉਹ ਅਦਾਲਤ ’ਚ ਬੇਲਿਫ਼ ਵਜੋਂ ਕੰਮ ਕਰਦਾ ਹੈ। ਬੀਤੇ ਦਿਨ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਬਜੂਹਾ ਕਲਾਂ ਅਤੇ ਚੱਕ ਕਲਾਂ ਵਿਖੇ ਸੰਮਨਾਂ ਦੀ ਤਾਮੀਲ ਕਰਵਾਉਣ ਲਈ ਗਿਆ ਸੀ। ਜਦੋਂ ਉਹ ਬਜੂਹਾ ਕਲਾਂ ਤੋਂ ਚੱਕ ਕਲਾਂ ਵੱਲ ਜਾ ਰਿਹਾ ਸੀ ਤਾਂ ਪਿੰਡ ਚੱਕ ਪੀਰਪੁਰ ਅੱਡੇ ਨੇੜੇ ਰੁਕ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਲੁੱਟ! SBI ਦੇ ATM 'ਚ ਵੱਡਾ ਡਾਕਾ, ਕਰੀਬ 29 ਲੱਖ ਦਾ ਲੁਟਿਆ ਕੈਸ਼

ਇਸੇ ਦੌਰਾਨ ਸਵੇਰੇ ਕਰੀਬ 11 ਵਜੇ ਪਿੰਡ ਚੱਕ ਪੀਰਪੁਰ ਵਾਲੀ ਸਾਈਡ ਤੋਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੇ ਉਸ ਨੂੰ ਧੱਕਾ ਮਾਰਿਆ ਅਤੇ ਜ਼ਬਰਦਸਤੀ ਉਸ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ। ਰਣਜੀਤ ਕੁਮਾਰ ਅਨੁਸਾਰ ਬੈਗ ’ਚ ਅਦਾਲਤੀ ਸੰਮਨ, ਵਾਰੰਟ, ਆਧਾਰ ਕਾਰਡ ਦੀਆਂ ਕਾਪੀਆਂ, ਬਿਜਲੀ ਦੇ ਬਿੱਲ, ਮਕਾਨ ਦੀ ਰਜਿਸਟਰੀ, ਖਰਚਾ ਡਾਇਰੀ ਅਤੇ ਕਰੀਬ 3,200 ਰੁਪਏ ਦੀ ਨਕਦੀ ਸਮੇਤ ਹੋਰ ਕਾਗਜ਼ਾਤ ਸਨ। ਉਸ ਨੇ ਦੱਸਿਆ ਕਿ ਸਾਹਮਣੇ ਆਉਣ ’ਤੇ ਇਨ੍ਹਾਂ ਲੁਟੇਰਿਆਂ ਨੂੰ ਪਛਾਣ ਸਕਦਾ ਹੈ। ਸਦਰ ਪੁਲਸ ਨੇ ਬੇਲਿਫ਼ ਰਣਜੀਤ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪੰਜਾਬ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ! ਲੁਟੇਰਿਆਂ ਨਾਲ ਹੋਇਆ ਮੁਕਾਬਲਾ, ਚੱਲੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News