ਜਲੰਧਰ ਹਲਕੇ ਦੇ ਵਿਧਾਇਕ, ਜਿਨ੍ਹਾਂ ਖੇਡ ਮੈਦਾਨ ''ਚ ਵੀ ਕਰਵਾਈ ਬੱਲੇ-ਬੱਲੇ

Friday, Jan 21, 2022 - 06:15 PM (IST)

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਜਿਨ੍ਹਾਂ ਦੀ ਟਿਕਟ ਕੱਟੀ ਜਾ ਰਹੀ ਹੈ, ਉਹ ਬਗਾਵਤ ਕਰਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਹਨ। ਸਾਰੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਫਤਿਹ ਕਰਨ ਲਈ ਰਣਨੀਤੀ ਬਣਾ ਰਹੀਆਂ ਹਨ। ਇਨ੍ਹਾਂ ਸਿਆਸੀ ਪਾਰਟੀਆਂ 'ਚ ਕਈ ਅਜਿਹੇ ਵਿਧਾਇਕ ਵੀ ਹਨ, ਜੋ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਖੇਡਦਿਆਂ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ, ਜਦਕਿ ਕਈ ਵਿਧਾਇਕ ਅਜਿਹੇ ਹਨ, ਜੋ ਕਾਲਜ/ਯੂਨੀਵਰਸਿਟੀ ਪੱਧਰ ਤੱਕ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਰਹੇ ਹਨ।

ਇਹ ਵੀ ਪੜ੍ਹੋ : ਟਿਕਟਾਂ ਦੀ ਵੰਡ ਨੂੰ ਲੈ ਕੇ ਬਗਾਵਤ, ਦੂਜੀ ਲਿਸਟ 'ਚ ਕਾਂਗਰਸ ਕੁਝ ਸੀਟਾਂ 'ਤੇ ਬਦਲ ਸਕਦੀ ਹੈ ਉਮੀਦਵਾਰ

ਇਨ੍ਹਾਂ 'ਚ ਸਭ ਤੋਂ ਅਹਿਮ ਜਲੰਧਰ ਦੇ ਓਲੰਪੀਅਨ ਪਰਗਟ ਸਿੰਘ ਹਨ, ਜਿਨ੍ਹਾਂ ਨੇ ਹਾਕੀ ਦੇ ਦਮ 'ਤੇ ਜਲੰਧਰ ਨੂੰ ਨਹੀਂ ਬਲਕਿ ਪੰਜਾਬ ਨੂੰ ਵੀ ਇੰਟਰਨੈਸ਼ਨਲ ਪੱਧਰ 'ਤੇ ਇਕ ਅਲੱਗ ਪਛਾਣ ਦਿਵਾਈ ਹੈ। ਉਥੇ ਹੀ ਵਿਧਾਇਕ ਬਾਵਾ ਹੈਨਰੀ ਸਵਿਮਿੰਗ ਤੇ ਕ੍ਰਿਕਟ ਅਤੇ ਸੁਸ਼ੀਲ ਰਿੰਕੂ ਬਾਕਸਿੰਗ 'ਚ ਰਾਜ ਪੱਧਰ 'ਤੇ ਖੇਡ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵੀ ਫੁੱਟਬਾਲ ਦੇ ਚੰਗੇ ਖਿਡਾਰੀ ਰਹਿ ਚੁੱਕੇ ਹਨ। ਸਪੋਰਟਸ ਸਿਟੀ ਦੇ ਨਾਂ ਨਾਲ ਜਾਣੇ ਜਾਂਦੇ ਜਲੰਧਰ 'ਚ ਕ੍ਰਿਕਟ ਤੇ ਕਈ ਹੋਰ ਖੇਡਾਂ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀ ਹਨ। ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਖੇਡਾਂ ਦੇ ਖੇਤਰ 'ਚ ਬਿਹਤਰੀ ਲਈ ਸਪੋਰਟਸ ਸਕੂਲ ਤੇ ਕਾਲਜ ਸ਼ੁਰੂ ਕੀਤਾ ਸੀ, ਜੋ ਹੁਣ ਆਪਣੀ ਪੁਰਾਣੀ ਪਛਾਣ ਗੁਆ ਚੁੱਕਾ ਹੈ। ਜਲੰਧਰ ਦੇ ਵਿਧਾਇਕ ਕਿਸੇ ਨਾ ਕਿਸੇ ਖੇਡ ਨਾਲ ਜੁੜੇ ਰਹੇ ਹਨ ਪਰ ਕਿਸੇ ਨੇ ਵੀ ਖੇਡਾਂ ਲਈ ਖੁੱਲ੍ਹ ਕੇ ਸਾਹਮਣੇ ਆ ਕੇ ਗ੍ਰਾਂਟ ਬਾਰੇ ਕੋਈ ਵੱਡਾ ਫੈਸਲਾ ਨਹੀਂ ਲਿਆ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਘੱਗਰ ਦੇ ਓਵਰਫਲੋਅ ਹੋਣ ਕਾਰਨ ਲੰਮੇ ਅਰਸੇ ਤੋਂ ਸੰਤਾਪ ਭੋਗਦੇ ਆ ਰਹੇ ਹਲਕਾ ਘਨੌਰ ਦੇ ਵਾਸੀ

ਕਿਹੜੇ-ਕਿਹੜੇ ਵਿਧਾਇਕ ਸਪੋਰਟਸ 'ਚ ਲੈਂਦੇ ਰਹੇ ਹਿੱਸਾ
 

ਸਾਲ ਵਿਧਾਇਕ  ਇਲਾਕਾ ਖੇਡ
1957 ਗੁਰਵੰਤਾ ਸਿੰਘ ਕਰਤਾਰਪੁਰ ਕਬੱਡੀ
1957 ਜਗਤ ਨਰਾਇਣ ਜਲੰਧਰ ਸਾਊਥ ਫੁੱਟਬਾਲ/ਹਾਕੀ
1962 ਦਲੀਪ ਸਿੰਘ ਸ਼ਾਹਕੋਟ ਵਾਲੀਬਾਲ/ਕਬੱਡੀ
1967 ਗੁਰਦਿਆਲ ਸੈਣੀ ਜਲੰਧਰ ਨਾਰਥ ਹਾਕੀ
1969 ਦਰਬਾਰਾ ਸਿੰਘ ਨਕੋਦਰ ਐਥਲੀਟ
1972 ਬਲਬੀਰ ਸਿੰਘ ਜਲੰਧਰ ਕੈਂਟ ਹਾਕੀ/ਸਵਿਮਿੰਗ
1972 ਸੁਰਜੀਤ ਸਿੰਘ ਅਟਵਾਲ ਸ਼ੂਟਿੰਗ
1977 ਉਮਰਾਓ ਸਿੰਘ ਨਕੋਦਰ ਹਾਕੀ/ਐਥਲੀਟ
1980 ਗੁਰਦਿਆਲ ਸੈਣੀ ਜਲੰਧਰ ਨਾਰਥ ਹਾਕੀ
1980 ਕੁਲਵੰਤ ਸਿੰਘ ਆਦਮਪੁਰ ਫੁੱਟਬਾਲ/ਵਾਲੀਬਾਲ
1980 ਚੌਧਰੀ ਜਗਜੀਤ ਸਿੰਘ ਕਰਤਾਰਪੁਰ ਹਾਕੀ
1985 ਓਮ ਪ੍ਰਕਾਸ਼ ਦੱਤ ਜਲੰਧਰ ਨਾਰਥ ਹਾਕੀ
1985 ਕੁਲਦੀਪ ਸਿੰਘ ਵਡਾਲਾ ਹਾਕੀ/ਐਥਲੀਟ
1992 ਬੇਅੰਤ ਸਿੰਘ ਜਲੰਧਰ ਕੈਂਟ ਫੁੱਟਬਾਲ
1992 ਅਵਤਾਰ ਹੈਨਰੀ ਜਲੰਧਰ ਨਾਰਥ ਬਾਡੀ ਬਿਲਡਰ
1992 ਜੈ ਕਿਸ਼ਨ ਸੈਣੀ ਜਲੰਧਰ ਸੈਂਟਰਲ ਹਾਕੀ/ਫੁੱਟਬਾਲ
1992 ਸੰਤੋਖ ਸਿੰਘ ਚੌਧਰੀ ਫਿਲੌਰ ਕ੍ਰਿਕਟ/ਬੈਡਮਿੰਟਨ
1997 ਅਮਰਜੀਤ ਸਿੰਘ ਨਕੋਦਰ ਗੋਲਫ/ਹਾਕੀ
2012 ਪਰਗਟ ਸਿੰਘ ਜਲੰਧਰ ਕੈਂਟ ਹਾਕੀ ਓਲੰਪਿਅਨ
2012 ਪਵਨ ਟੀਨੂੰ ਆਦਮਪੁਰ ਕ੍ਰਿਕਟ
2017 ਸੁਸ਼ੀਲ ਰਿੰਕੂ ਜਲੰਧਰ ਵੈਸਟ ਬਾਕਸਿੰਗ (ਰਾਜ ਪੱਧਰੀ)
2017 ਬਾਵਾ ਹੈਨਰੀ ਜਲੰਧਰ ਨਾਰਥ ਕ੍ਰਿਕਟ (ਰਾਜ ਪੱਧਰੀ)
2017 ਹਰਦੇਵ ਸਿੰਘ ਸ਼ਾਹਕੋਟ ਫੁੱਟਬਾਲ

Anuradha

Content Editor

Related News