ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਨਗਰ-ਨਿਗਮ ਵੱਲੋਂ ਪੁੱਟਿਆ ਟੋਇਆ

Tuesday, Nov 05, 2024 - 02:05 PM (IST)

ਜਲੰਧਰ (ਕੁੰਦਨ, ਪੰਕਜ) : ਜਲੰਧਰ ਦੀ ਬਸਤੀ ਬਾਵਾ ਖੇਲ ਦੀ ਮੁੱਖ ਸੜਕ 'ਤੇ ਬਾਵਾ ਬੇਕਰੀ ਨੇੜੇ ਸੀਵਰੇਜ ਦੀ ਪਾਈਪ ਹੇਠਾਂ ਬੈਠ ਜਾਣ ਕਾਰਣ ਕਈ ਦਿਨਾਂ ਤੋਂ ਪੈਦਲ ਚੱਲਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਨਗਰ-ਨਿਗਮ ਨੇ ਕੁਝ ਦਿਨ ਪਹਿਲਾਂ ਟੋਆ ਪੁੱਟ ਕੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੇ ਬਾਵਜੂਦ ਕਈ ਦਿਨਾਂ ਤੋਂ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਇਸ ਕਰਕੇ ਇਸ ਸੜਕ ਤੋਂ ਲੰਘਣਾ ਵੀ ਔਖਾ ਹੋਇਆ ਪਿਆ ਹੈ। 

ਲਿਹਾਜ਼ਾ ਇੱਥੋਂ ਲੰਘਣ ਵਾਲੇ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਸਮੇਂ ਭਾਰੀ ਦਿੱਕਤਾਂ ਆ ਰਹੀਆਂ ਹਨ। ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਟੋਏ ਕਾਰਣ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਇਸ ਲਈ ਇਸ ਟੋਏ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ।  


Gurminder Singh

Content Editor

Related News