ਕਾਸੂਪੁਰ ਦੀਆਂ ਸਿਲਵਰ ਜੁਬਲੀ ਖੇਡਾਂ 7 ਤੋਂ ਸ਼ੁਰੂ

Wednesday, Dec 05, 2018 - 01:45 PM (IST)

ਕਾਸੂਪੁਰ ਦੀਆਂ ਸਿਲਵਰ ਜੁਬਲੀ ਖੇਡਾਂ 7 ਤੋਂ ਸ਼ੁਰੂ

ਜਲੰਧਰ (ਕੁਲਜੀਤ)-550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਨਣ ਸਿੰਘ ਚੰਦੀ ਪ੍ਰਦੁਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਦਾ 25ਵਾਂ ਸਾਲਾਨਾ ਸਿਲਵਰ ਜੁਬਲੀ ਟੂਰਨਾਮੈਂਟ 7, 8 ਤੇ 9 ਦਸੰਬਰ ਨੂੰ ਕਾਸੂਪੁਰ ਖੇਡ ਸਟੇਡੀਅਮ ’ਚ ਕਰਵਾਇਆ ਜਾ ਰਿਹਾ ਹੈ। ®ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਨੇ ਦੱਸਿਆ ਕਿ ਕਬੱਡੀ ਓਪਨ ’ਚ ਪਹਿਲਾ ਇਨਾਮ 1,01,000 ਤੇ ਦੂਸਰਾ ਇਨਾਮ 71,000 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਕਬੱਡੀ 75 ਕਿਲੋ ਵਰਗ ’ਚ ਪਹਿਲਾ ਇਨਾਮ 25,000 ਤੇ ਦੂਸਰਾ ਇਨਾਮ 20,000 ਰੁਪਏ ਹੋਵੇਗਾ। ਕਬੱਡੀ 62 ਕਿਲੋ ਵਰਗ ’ਚ ਪਹਿਲਾ ਇਨਾਮ 15,000 ਤੇ ਦੂਸਰਾ ਇਨਾਮ 10,000 ਰੁਪਏ ਹੋਵੇਗਾ ਤੇ ਵਾਲੀਬਾਲ ਮੁਕਾਬਲਿਆਂ ’ਚ ਵੀ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ®ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਸਵੇਰੇ 10 ਵਜੇ ਇਸ ਟੂਰਨਾਮੈਂਟ ਦਾ ਉਦਘਾਟਨ ਹੋਵੇਗਾ ਤੇ 9 ਦਸੰਬਰ ਨੂੰ ਦੁਪਿਹਰ 1 ਵਜੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਸਵਰਨ ਸਿੰਘ ਚੰਦੀ ਸੀਨੀਅਰ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਸੇਵਾ ਮੁਕਤ ਡੀ. ਐੱਸ. ਪੀ. ਸੁਰਿੰਦਰ ਸਿੰਘ ਵਿਰਦੀ, ਗਿਆਨ ਸੈਦਪੁਰੀ, ਗੁਰਮੀਤ ਸਿੰਘ ਸਾਬਕਾ ਸਰਪੰਚ ਮੁਰੀਦਵਾਲ, ਸੁਰਿੰਦਰਪਾਲ ਸਿੰਘ, ਪ੍ਰਿੰ. ਗੁਰਦੀਪ ਸਿੰਘ ਸੰਧੂ ਤੇ ਮਾ. ਸਵਰਨ ਸਿੰਘ ਕਲਿਆਣ ਆਦਿ ਹਾਜ਼ਰ ਸਨ।


Related News