ਡਮੁੰਡਾ ’ਚ 10 ਲੱਖ ਦੀ ਲਾਗਤ ਨਾਲ ਬਣਨ ਵਾਲੀ ਸਡ਼ਕ ਦਾ ਉਦਘਾਟਨ

Wednesday, Dec 05, 2018 - 01:47 PM (IST)

ਡਮੁੰਡਾ ’ਚ 10 ਲੱਖ ਦੀ ਲਾਗਤ ਨਾਲ ਬਣਨ ਵਾਲੀ ਸਡ਼ਕ ਦਾ ਉਦਘਾਟਨ

ਜਲੰਧਰ (ਕਮਲਜੀਤ, ਦਿਲਬਾਗੀ, ਚਾਂਦ)-ਪਿੰਡ ਡਮੁੰਡਾ ਵਿਖੇ ਸਿੱਧੂ ਜਠੇਰਿਆਂ ਨੂੰ ਜਾਣ ਵਾਲੀ ਸਡ਼ਕ ਦਾ ਉਦਘਾਟਨ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇ. ਪੀ. ਵਲੋਂ ਕੀਤਾ ਗਿਆ। ਡਿਪਟੀ ਸੀ. ਈ. ਓ. ਜ਼ਿਲਾ ਜਲੰਧਰ ਧਰਮਪਾਲ ਸਿੱਧੂ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਇਹ ਸਡ਼ਕ ਬਣਾਈ ਜਾ ਰਹੀ ਹੈ ਅਤੇ ਇਸ ’ਤੇ 9 ਲੱਖ 98 ਹਜ਼ਾਰ ਰੁਪਏ ਖ਼ਰਚ ਆਉਣਗੇ। ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਇਸ ਸਡ਼ਕ ਨੂੰ ਲੈ ਕੇ ਪਿੰਡ ਵਾਸੀਆਂ ਦੀ ਕਾਫੀ ਸਮੇਂ ਤੋਂ ਲਟਕਦੀ ਮੰਗ ਪੂਰੀ ਹੋਣ ਜਾ ਰਹੀ ਹੈ। ਇਸ ਮੌਕੇ ਬੀ. ਡੀ. ਪੀ. ਓ. ਕੁਲਦੀਪ ਕੌਰ, ਰਣਦੀਪ ਸਿੰਘ ਰਾਣਾ, ਗਿਆਨ ਸਿੰਘ ਪ੍ਰਧਾਨ ਅਮਰਜੀਤ ਸਿੰਘ, ਅਮਨਦੀਪ ਦੀਪਾ, ਮਨੋਜ ਕੁਮਾਰ, ਬਲਵੀਰ ਸਿੰਘ ਖੁਰਦਪੁਰ, ਪਰਮਜੀਤ ਸਿੰਘ, ਪਟਵਾਰੀ ਸੰਤੋਖ ਸਿੰਘ, ਸੁਮਿਤ ਸ਼ਰਮਾ, ਭੁਪਿੰਦਰ ਕੁਮਾਰ, ਗੁਰਮੇਲ ਸਿੰਘ, ਜੋਗਿੰਦਰ ਪਾਲ, ਰੋਹਿਤ ਹਰਜ਼ਾਈ, ਦਿਲਬਾਗ ਸਿੰਘ, ਮਾ. ਬਸੰਤ ਰਾਮ ਤੇ ਹੋਰ ਹਾਜ਼ਰ ਸਨ।


Related News