ਸੁਰਜੀਤ ਹਾਕੀ ਟੂਰਨਾਮੈਂਟ ’ਚ ਜੇਤੂ ਰਾਜਪਾਲ ਨੂੰ ਦੀਵਾਲੀ ਮੌਕੇ ਕਾਰ ਦੀ ਦਿੱਤੀ ਚਾਬੀ
Friday, Nov 09, 2018 - 06:39 PM (IST)
ਜਲੰਧਰ (ਜ. ਬ.)-35ਵੇਂ ਇੰਡੀਅਨ ਆਇਲ ਸਰਵੋਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੇ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੱਢੇ ਗਏ ਲੱਕੀ ਡਰਾਅ ਦੌਰਾਨ ਜਲੰਧਰ ਦੇ ਫੈਂਸੀ ਟੈਂਟ ਹਾਊਸ ’ਤੇ ਕੰਮ ਕਰਨ ਵਾਲੇ ਵਰਕਰ ਕਾਰ ਜੇਤੂ ਰਾਜਪਾਲ ਪਿੰਡ (ਸਰਾਏ ਖਾਸ) ਜ਼ਿਲਾ ਜਲੰਧਰ ਨੂੰ ਦੀਵਾਲੀ ਮੌਕੇ ਕਾਰ ਦੀ ਚਾਬੀ ਦੇ ਮੁੱਖ ਸਪਾਂਸਰ ਆਸ਼ੂ ਮਰਵਾਹਾ (ਆਈ. ਜੇ. ਐੱਮ. ਗਰੁੱਪ) ਨਕੋਦਰ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਹਾਕੀ ਸੋਸਾਇਟੀ ਦੇ ਚੀਫ਼ ਪੀ. ਆਰ. ਓ. ਸੁਰਿੰਦਰ ਸਿੰਘ ਭਾਪਾ, ਮੈਨਬਰੋ ਸਟੋਰ ਦੇ ਜੀ. ਐੱਮ. ਸ਼੍ਰੀ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।
