ਲਾਲਾ ਜਗਤ ਨਾਰਾਇਣ ਓਲਡਏਜ ਹੋਮ ’ਚ ਜਾ ਕੇ ਮਨਾਈ ਦੀਵਾਲੀ
Friday, Nov 09, 2018 - 06:51 PM (IST)
ਜਲੰਧਰ (ਖੁਰਾਣਾ)- ਗੁਲਾਬ ਦੇਵੀ ਹਸਪਤਾਲ ਟਰੱਸਟ ਦੇ ਐਗਜ਼ੀਕਿਊਟਿਵ ਮੈਂਬਰ ਤੇ ਪ੍ਰਸਿੱਧ ਉਦਯੋਗਪਤੀ ਕੁਮਾਰ ਰਾਜ ਨੇ ਹਰ ਸਾਲ ਵਾਂਗ ਦੀਵਾਲੀ ਦਾ ਤਿਉਹਾਰ ਗੁਲਾਬ ਦੇਵੀ ਹਸਪਤਾਲ ਕੰਪਲੈਕਸ ਵਿਚ ਚੱਲ ਰਹੇ ਲਾਲਾ ਜਗਤ ਨਾਰਾਇਣ ਓਲਡਏਜ ਹੋਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਦੀ ਪਤਨੀ ਗੀਤੂ ਰਾਜ ਤੇ ਹਸਪਤਾਲ ਦੇ ਸੀ. ਈ. ਓ. ਡਾ. ਰਾਜਿੰਦਰ ਸਿੰਘ ਵੀ ਮੌਜੂਦ ਸਨ।ਕੁਮਾਰ ਰਾਜ ਨੇ ਓਲਡਏਜ ਹੋਮ ਵਿਚ ਰਹਿ ਰਹੇ ਸਾਰੇ ਬਜ਼ੁਰਗਾਂ ਨੂੰ ਆਪਣੇ ਤੇ ਪਸਰੀਚਾ ਪਰਿਵਾਰ ਵਲੋਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਬਾਕੀ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਦੀਵਾਲੀ ’ਤੇ ਪਟਾਕੇ ਵਜਾ ਕੇ ਪ੍ਰਦੂਸ਼ਣ ਫੈਲਾਉਣ ਦੀ ਬਜਾਏ ਸਾਨੂੰ ਸਾਰਿਆਂ ਨੂੰ ਅੰਦਰੋਂ ਨੈਗੇਟਿਵ ਸੋਚ ਅਤੇ ਹੰਕਾਰ ਨੂੰ ਸਾੜਣਾ ਚਾਹੀਦਾ ਹੈ ਤਾਂ ਜੋ ਸਾਰੇ ਮਿਲ ਜੁਲ ਕੇ ਰਹਿਣ ਤੇ ਅਜਿਹੇ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਣ। ਇਸ ਦੌਰਾਨ ਬਜ਼ੁਰਗਾਂ ਵਿਚ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ।
