ਜ਼ੋਨਲ ਯੂਥ ਫੈਸਟੀਵਲ ’ਚ ਚਮਕਿਆ ਐੱਚ. ਐੱਮ. ਵੀ. ਕਾਲਜ
Friday, Nov 09, 2018 - 06:54 PM (IST)
ਜਲੰਧਰ (ਵਿਨੀਤ)-ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 29 ’ਚੋਂ 23 ਮੁਕਾਬਲਿਆਂ ਵਿਚ ਇਨਾਮ ਹਾਸਲ ਕਰ ਕੇ ਕਾਲਜ ਦੀ ਸ਼ਾਨ ਵਧਾਈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਉਕਤ ਮੁਕਾਬਲੇ ਵਿਚ ਕਾਲਜ ਦੀਆਂ 17 ਟੀਮਾਂ ਨੇ ਹਿੱਸਾ ਲਿਆ, ਜਿਸ ਅਨੁਸਾਰ ਕਾਲਜ ਦੀ ਕੁਇੱਜ ਟੀਮ ਨੇ ਲਗਾਤਾਰ 5ਵੀਂ ਵਾਰ ਪਹਿਲਾ ਸਥਾਨ ਹਾਸਲ ਕਰ ਕੇ ਰਿਕਾਰਡ ਕਾਇਮ ਕੀਤਾ। ਸੰਗੀਤ, ਮਮਿਕਰੀ ਅਤੇ ਗਿੱਧਾ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੂਬ ਵਾਹੋ-ਵਾਹੀ ਲੁੱਟੀ। ਜ਼ੋਨਲ ਯੂਥ ਫੈਸਟੀਵਲ ਵਿਚ ਕਾਲਜ ਨੇ ਵਾਰ ਗਾਇਨ, ਫੋਕ ਸਾਂਗ, ਗੀਤ/ਗਜ਼ਲ, ਕੁਇੱਜ, ਫੁਲਕਾਰੀ ’ਚ ਪਹਿਲਾ, ਕਲਾਸੀਕਲ (ਨਾਨ ਪ੍ਰਕਸ਼ਨ), ਮਮਿਕਰੀ, ਕਵਿਸ਼ਰੀ, ਕਲਾਸੀਕਲ ਵੋਕਲ, ਫੋਟੋਗ੍ਰਾਫੀ, ਪੇਂਟਿੰਗ, ਇੰਸਟਾਲੇਸ਼ਨ ਅਤੇ ਗਿੱਧੇ ਵਿਚ ਦੂਜਾ ਅਤੇ ਗਰੁੱਪ ਸ਼ਬਦ, ਕੋਲਾਜ ਮੇਕਿੰਗ, ਕਾਰਟੂਨਿੰਗ, ਕਾਸਟਿਊਮ ਪਰੇਡ, ਫੋਕ ਆਰਕੈਸਟ੍ਰਾ, ਡਾਂਸ, ਮਾਈਮ ਤੇ ਕਲਾਸੀਕਲ ਵਿਚ ਤੀਜਾ ਸਥਾਨ ਹਾਸਲ ਕਰ ਕੇ ਕਾਲਜ ਦੀ ਸ਼ਾਨ ਵਧਾਈ।
