‘ਸਵੱਛ ਭਾਰਤ’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

Wednesday, Oct 31, 2018 - 01:09 PM (IST)

‘ਸਵੱਛ ਭਾਰਤ’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਜਲੰਧਰ (ਸੂਰੀ)— ਸਰਕਾਰ ਵੱਲੋਂ ਚਲਾਈ ਜਾ ਰਹੀ ‘ਸਵੱਛ ਭਾਰਤ’ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਕੌਂਸਲ ਭੋਗਪੁਰ ਵੱਲੋਂ ਬੀਤੇ ਦਿਨੀਂ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਸ. ਸ. ਸ. ਸਕੂਲ ਭੋਗਪੁਰ ਦੇ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਨਗਰ ਕੌਂਸਲ ਭੋਗਪੁਰ ਦੀ ਪ੍ਰਧਾਨ ਮੰਜੂ ਅਗਰਵਾਲ ਵੱਲੋਂ ਵਧੀਆ ਲੇਖ ਲਿਖਣ, ਕੁਇਜ਼ ਪ੍ਰੋਗਰਾਮ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਨਗਰ ਕੌਂਸਲ ਪ੍ਰਧਾਨ ਮੰਜੂ ਅਗਰਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਮਜੀ ਵੱਲੋਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਬਹੁਤ ਹੀ ਰਚਨਾਤਮਕ ਵਿਚਾਰ ਦਿੱਤੇ ਗਏ। ਸਕੂਲ ਦੀ ਪ੍ਰਿੰ. ਮਨੀਲਾ ਅਰੋਡ਼ਾ ਤੇ ਲੈਕਚਰਾਰ ਨਿਸ਼ੀਕਾਂਤ ਵੱਲੋਂ ਬੱਚਿਆਂ ਨੂੰ ਸੰਬੋਧਨ ਕਰ ਕੇ ਆਪਣੇ ਆਸ-ਪਾਸ ਦੀ ਸਵੱਛਤਾ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀਸ਼ ਮੋਦਗਿੱਲ ਪ੍ਰਧਾਨ ਨਵਯੁੱਗ ਕਲੱਬ ਭੋਗਪੁਰ, ਜਸਵਿੰਦਰ ਸਿੰਘ, ਲੈਕ. ਅਲਪਨਾ, ਲੈਕ. ਪਵਨਪ੍ਰੀਤ ਤੇ ਹੋਰ ਹਾਜ਼ਰ ਸਨ।


Related News