ਦਿ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦੀਆਂ ਹੋਈਆਂ ਚੋਣਾਂ

Wednesday, Oct 31, 2018 - 01:12 PM (IST)

ਦਿ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦੀਆਂ ਹੋਈਆਂ ਚੋਣਾਂ

ਜਲੰਧਰ (ਮਹੇਸ਼)–ਦਿ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦਾ ਆਮ ਇਜਲਾਸ ਯੂਨੀਅਨ ਵਲੋਂ ਬੈਂਕ ਦੇ ਮੁੱਖ ਦਫਤਰ ਵਿਚ ਕੀਤਾ ਗਿਆ, ਜਿਸ ਵਿਚ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਮੁਲਾਜ਼ਮਾਂ ਦੀ 80 ਫੀਸਦੀ ਹਾਜ਼ਰੀ ਰਹੀ। ਇਹ ਅਾਮ ਅਜਲਾਸ ਸੰਗਠਨ ਦੀਆਂ ਚੋਣਾਂ ਕਰਨ ਲਈ ਰੱਖਿਆ ਸੀ। ਹਾਜ਼ਰੀ ਦਾ ਕੋਰਮ ਪੂਰਾ ਹੋਣ ਤੋਂ ਬਾਅਦ ਪਿਛਲੀ ਕਾਰਜਕਾਰਨੀ ਨੂੰ ਭੰਗ ਕੀਤਾ ਗਿਆ ਅਤੇ ਨਵੀਆਂ ਚੋਣਾਂ ਕਰਨ ਦੇ ਅਧਿਕਾਰ ਆਮ ਅਜਲਾਸ ਨੂੰ ਦਿੱਤੇ ਗਏ। ਨਵੀਆਂ ਚੋਣਾਂ ਲਈ ਯੂਨੀਅਨ ਵਲੋਂ 3 ਵੱਖ-ਵੱਖ ਜ਼ਿਲਿਆਂ ਤੋਂ 3 ਅਧਿਕਾਰੀਆਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵਿਚ ਅਜੇ ਕੁਮਾਰ ਸ਼ਰਮਾ ਗੁਰਦਾਸਪੁਰ, ਮਹੇਸ਼ ਕੁਮਾਰ ਕਪੂਰਥਲਾ ਅਤੇ ਧੀਰਜ ਸ਼ਰਮਾ ਮੋਗਾ ਸ਼ਾਮਲ ਹੋਏ। ਇਨ੍ਹਾਂ ਤਿੰਨਾਂ ਦੀ ਮੌਜੂਦਗੀ ਵਿਚ ਅਮਰੀਕ ਸਿੰਘ ਕਲੇਰ ਪ੍ਰਧਾਨ, ਗੁਰਪ੍ਰੀਤ ਸਿੰਘ ਦੁਸਾਂਝ ਜਨਰਲ ਸਕੱਤਰ, ਨਿਰਮਲ ਸਿੰਘ ਕੋਹਾੜ ਸਰਪ੍ਰਸਤ, ਸਤਨਾਮ ਸਿੰਘ ਔਲਖ ਚੇਅਰਮੈਨ ਚੁਣੇ ਗਏ। ਬਾਕੀ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਦਿੱਤਾ ਗਿਆ, ਜਿਸ ਦੀ ਸਾਰਿਆਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ।


Related News