ਗੀਤਕਾਰ ਜਗਦੀਸ਼ ਜਲਵੇਹਡ਼ਾ ਦੀ ਯਾਦ ’ਚ ਹਫਤਾਵਾਰੀ ਮਿਲਣੀ ਦਾ ਆਯੋਜਨ

Wednesday, Oct 31, 2018 - 01:26 PM (IST)

ਗੀਤਕਾਰ ਜਗਦੀਸ਼ ਜਲਵੇਹਡ਼ਾ ਦੀ ਯਾਦ ’ਚ ਹਫਤਾਵਾਰੀ ਮਿਲਣੀ ਦਾ ਆਯੋਜਨ

ਜਲੰਧਰ (ਕਮਲਜੀਤ, ਦਿਲਬਾਗੀ, ਚਾਂਦ)-ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਗੀਤਕਾਰ ਜਗਦੀਸ਼ ਜਲਵੇਹਡ਼ਾ ਦੀ ਯਾਦ ’ਚ ਹਫਤਾਵਾਰੀ ਮਿਲਣੀ ਦਾ ਆਯੋਜਨ ਪ੍ਰਿੰ. ਡਾ. ਸਾਹਿਬ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪਦਮਸ਼੍ਰੀ ਸੁਰਜੀਤ ਪਾਤਰ ਮੁੱਖ ਮਹਿਮਾਨ, ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕ ਗਾਇਕ ਸੁਰਿੰਦਰ ਲਾਡੀ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਤੇ ਡਾ. ਇੰਦਰਜੀਤ ਸਿੰਘ ਵਾਸੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਡਾ. ਬਲਵਿੰਦਰ ਸਿੰਘ ਥਿੰਦ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੀ ਆਰੰਭਤਾ ਦੌਰਾਨ ਡਾ. ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਜਗਦੀਸ਼ ਜਲਵੇਹਡ਼ਾ ਦੇ ਲਿਖੇ ਗੀਤ ਜਿਥੇ ਮਨੁੱਖ ਦੀ ਰੂਹ ਨੂੰ ਟੰਬਦੇ ਹਨ, ਉਥੇ ਮਨੁੱਖੀ ਸੰਵੇਦਨਾ ਨੂੰ ਵੀ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਗਦੀਸ਼ ਜਲਵੇਹਡ਼ਾ ਦੀ ਯਾਦ ਅੰਦਰ ਵੱਡੇ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਗਾਇਕ ਸੁਰਿੰਦਰ ਲਾਡੀ ਨੇ ਜਗਦੀਸ਼ ਜਲਵੇਹਡ਼ਾ ਨਾਲ ਬਿਤਾਏ ਆਪਣੇ ਪੱਲ ਸਾਂਝੇ ਕੀਤੇ। ਉਨ੍ਹਾਂ ਜਗਦੀਸ਼ ਦੇ ਲਿਖੇ ਗੀਤ ਵੀ ਗਾਏ। ਇਸ ਮੌਕੇ ਗਾਇਕ ਚੰਨੀ, ਦਲਵੀਰ ਸਾਰੋਵਾਦ ਤੇ ਹੋਰਾਂ ਨੇ ਵੀ ਆਪਣੀ ਹਾਜ਼ਰੀ ਗੀਤਾਂ ਰਾਹੀ ਲਗਵਾਈ। ਇਸ ਮੌਕੇ ਡਾ. ਇੰਦਰਜੀਤ ਸਿੰਘ ਵਾਸੂ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਦੇ ਕਵਿ ਅੰਸ਼ ਵੀ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਜਿਥੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ, ਉਥੇ ਆਪਣੀਆਂ ਕਵਿਤਾਵਾਂ ਤਰੁਨਮ ’ਚ ਸੁਣਾਈਆਂ। ਪ੍ਰਿੰ. ਡਾ. ਸਾਹਿਬ ਸਿੰਘ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਦਾ ਕਾਲਜ ’ਚ ਆਉਣਾ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੁਰਜੀਤ ਪਾਤਰ ਦੀਆਂ ਰਚਨਾਵਾਂ ਤੋਂ ਕੁਝ ਸਿੱਖਣ ਲਈ ਕਿਹਾ।

ਸਮਾਗਮ ਦੇ ਅੰਡ ’ਚ ਬੀਬੀ ਦਵਿੰਦਰ ਕੌਰ ਕਾਲਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਗਲ ਸਿੰਘ ਜਲਵੇਹਡ਼ਾ, ਬੀਬੀ ਮਨਜੀਤ ਕੌਰ, ਪ੍ਰੋ. ਦਵਿੰਦਰ ਸਿੰਘ, ਪ੍ਰੋ. ਰਚਨਾ ਤੁਲੀ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਸ਼ਰਨਬੀਰ ਕੌਰ, ਪ੍ਰੋ. ਰਾਕੇਸ਼ ਬਾਵਾ, ਡਾ. ਰਵਿੰਦਰ ਕੌਰ, ਪ੍ਰੋ. ਹਰਮਨਪ੍ਰੀਤ ਸਿੰਘ, ਸੁਪਰਡੈਂਟ ਜਸਬੀਰ ਸਿੰਘ, ਕਮਲਜੀਤ ਸਿੰਘ, ਦਲਜਿੰਦਰ ਸਿੰਘ, ਪ੍ਰੋ. ਸਿਮਰਨਜੋਤ ਕੌਰ, ਪ੍ਰੋ. ਪਰਮਜੀਤ ਕੌਰ, ਪ੍ਰੋ. ਬਲਵੀਰ ਸਿੰਘ, ਲਖਵਿੰਦਰ ਕੌਰ, ਕੁਲਵੰਤ ਕੌਰ, ਕੋਚ ਭਗਵੰਤ ਸਿੰਘ, ਕੁਲਵਿੰਦਰ ਕੌਰ, ਸੁਰਿੰਦਰਪਾਲ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।


Related News