ਬੱਸ ਦੀ ਲਪੇਟ ''ਚ ਆਉਣ ਕਾਰਨ ਲੜਕੀ ਦੀ ਮੌਤ (ਤਸਵੀਰਾਂ)

Friday, Jun 24, 2016 - 10:39 AM (IST)

 ਬੱਸ ਦੀ ਲਪੇਟ ''ਚ ਆਉਣ ਕਾਰਨ ਲੜਕੀ ਦੀ ਮੌਤ (ਤਸਵੀਰਾਂ)
ਜਲੰਧਰ (ਸੋਨੂੰ) : ਸ਼ਹਿਰ ਦੇ ਬਸਤੀ ਬਾਵਾ ਖੇਲ ਇਲਾਕੇ ''ਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸੇ ਦੌਰਾਨ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਰਹਿਣ ਵਾਲੀ ਮ੍ਰਿਤਕ ਲੜਕੀ ਵਿਦੁਸ਼ੀ ਰਾਵਤ ਇੱਥੇ ਇਕ ਨਿਜੀ ਬੈਂਕ ''ਚ ਕੰਮ ਕਰਦੀ ਹੈ। ਸਵੇਰ ਦੀ ਸਮੇਂ ਉਹ ਆਪਣੀ ਐਕਟਿਵਾ ''ਤੇ ਜਾ ਰਹੀ ਸੀ ਕਿ ਉਸ ਦੀ ਟੱਕਰ ਇਕ ਬੱਸ ਨਾਲ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਲੜਕੀ ਦੀ ਮੌਕੇ ''ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

author

Babita Marhas

News Editor

Related News