ਨੱਕ ’ਚ ਉਂਗਲ ਮਾਰਨ ਨਾਲ ਹੋ ਸਕਦੈ 'ਅਲਜ਼ਾਈਮਰ', ਯਾਦ ਸ਼ਕਤੀ ਹੋ ਸਕਦੀ ਹੈ ਬੇਹੱਦ ਕਮਜ਼ੋਰ

Friday, Feb 09, 2024 - 11:30 AM (IST)

ਜਲੰਧਰ – ਇਕ ਰਿਸਰਚ ਵਿਚ ਅਲਜ਼ਾਈਮਰ ਰੋਗ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਅਲਜ਼ਾਈਮਰ ਇਕ ਚਿੰਤਾਜਨਕ ਸਥਿਤੀ ਹੈ, ਜੋ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਦਾ ਮੁੱਖ ਅਸਰ ਇਹ ਹੁੰਦਾ ਹੈ ਕਿ ਮਰੀਜ਼ ਦੀ ਯਾਦ ਸ਼ਕਤੀ ਬੇਹੱਦ ਕਮਜ਼ੋਰ ਹੋ ਜਾਂਦੀ ਹੈ ਅਤੇ ਉਹ ਕੁਝ ਸਮਾਂ ਪਹਿਲਾਂ ਹੋਈਆਂ ਘਟਨਾਵਾਂ ਨੂੰ ਵੀ ਭੁੱਲਣ ਲੱਗਦਾ ਹੈ। ਨਵੀਂ ਰਿਸਰਚ ਦੱਸਦੀ ਹੈ ਕਿ ਨੱਕ ਵਿਚ ਉਂਗਲ ਮਾਰਨ ਜਾਂ ਖਾਰਸ਼ ਕਰਨ ਵਰਗੀਆਂ ਆਦਤਾਂ ਕਾਰਨ ਇਸ ਵਿਚ ਕਿਵੇਂ ਵਾਧਾ ਹੋ ਸਕਦਾ ਹੈ। ਇਹ ਖੋਜ ਬਾਇਓਮੋਲੇਕਿਊਲਸ ਜਰਨਲ ਵਿਚ ਛਪੀ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਬੈਕਟੀਰੀਆ ਦਿਮਾਗ ’ਚ ਹੋ ਸਕਦੈ ਦਾਖਲ
ਇਕ ਰਿਸਰਚ ਮੁਤਾਬਕ, ਨੱਕ ਵਿਚ ਉਂਗਲ ਮਾਰਨ ਨਾਲ ਅਲਜ਼ਾਈਮਰ ਰੋਗ ਦਾ ਖ਼ਤਰਾ ਵਧ ਸਕਦਾ ਹੈ। ਖੋਜੀਆਂ ਦਾ ਦਾਅਵਾ ਹੈ ਕਿ ਨੱਕ ਵਿਚ ਉਂਗਲ ਮਾਰਨ ਨਾਲ ਕਈ ਬੈਕਟੀਰੀਆ ਤੁਹਾਡੇ ਦਿਮਾਗ ਵਿਚ ਬੀਟਾ-ਐਮੀਲਾਇਡ ਦੀ ਪ੍ਰੋਡਕਸ਼ਨ ਨੂੰ ਟ੍ਰਿਗਰ ਕਰ ਸਕਦੇ ਹਨ। ਡਿਮੈਂਸ਼ੀਆ ਦੇ ਜ਼ਿਆਦਾਤਰ ਮਰੀਜ਼ਾਂ ਦੇ ਦਿਮਾਗ ਵਿਚ ਵੀ ਇਹੀ ਬੈਕਟੀਰੀਆ ਵੇਖਿਆ ਗਿਆ ਹੈ, ਜੋ ਬੀਟਾ-ਐਮੀਲਾਇਡ ਅਲਜ਼ਾਈਮਰ ਨਾਲ ਜੁੜੇ ਨਿਊਰੋਇਨਫਲੇਮੇਸ਼ਨ ’ਚ ਯੋਗਦਾਨ ਪਾਉਂਦਾ ਹੈ। ਰਿਸਰਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੈਕਟੀਰੀਆ ਨੱਕ ਦੀ ਨਲੀ ’ਚੋਂ ਹੁੰਦਾ ਹੋਇਆ ਚੂਹਿਆਂ ਦੇ ਦਿਮਾਗ ਵਿਚ ਪਹੁੰਚ ਗਿਆ। ਇਸ ਬੈਕਟੀਰੀਆ ਕਾਰਨ ਅਲਜ਼ਾਈਮਰ ਦਾ ਸੰਕੇਤ ਮਿਲਿਆ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਲਜ਼ਾਈਮਰ ਦੇ ਖ਼ਤਰੇ ਨੂੰ ਘੱਟ ਕਰਨ ਲਈ ਨੱਕ ਦੀ ਸਫਾਈ ਰੱਖਣੀ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਦੁਨੀਆ ਭਰ 'ਚ ਰਿਲੀਜ਼ ਹੋਈ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ'

ਇੰਝ ਕਰੋ ਬਚਾਅ
ਅਲਜ਼ਾਈਮਰ ਦੀ ਰੋਕਥਾਮ ਸਾਡੀ ਜੀਵਨ ਸ਼ੈਲੀ ’ਤੇ ਨਿਰਭਰ ਕਰਦੀ ਹੈ। ਦਿਮਾਗ ਵਿਚ ਬੈਕਟੀਰੀਆ ਦੇ ਦਾਖਲੇ ਨੂੰ ਘੱਟ ਕਰਨ ਲਈ ਨਮਕ ਵਾਲੇ ਪਾਣੀ ਨਾਲ ਚੂਲੀਆਂ ਕਰਨਾ ਜਾਂ ਨੱਕ ਸਾਫ ਕਰਨਾ ਵਰਗੀਆਂ ਆਦਤਾਂ ਸ਼ਾਮਲ ਹਨ। ਦਿਮਾਗ ਵਿਚ ਦਾਖਲ ਹੋਣ ਵਾਲ ਬੈਕਟੀਰੀਆ ਐਮੀਲਾਇਡ ਬੀਟਾ ਦੇ ਜੰਮਣ ਦਾ ਕਾਰਨ ਬਣ ਸਕਦੇ ਹਨ।
ਹਾਲਾਂਕਿ ਇਸ ’ਤੇ ਅਜੇ ਵੀ ਰਿਸਰਚ ਜਾਰੀ ਹੈ। ਰਿਸਰਚ ਦੇ ਨਤੀਜੇ ਦਿਮਾਗ ਦੀ ਸਿਹਤ ਲਈ ਨੱਕ ਦੀ ਸਫਾਈ ’ਤੇ ਜ਼ੋਰ ਦਿੰਦੇ ਹਨ। ਨੱਕ ਵਿਚ ਉਂਗਲ ਮਾਰਨ ਦੀ ਆਦਤ ਨਾਲ ਤੁਹਾਡੀ ਸੁੰਘਣ ਦੀ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News