ਧਨਤੇਰਸ ''ਤੇ ਬਣ ਰਹੇ ਹਨ 2 ਸ਼ੁੱਭ ਯੋਗ, ਇਸ ਸਮੇਂ ''ਚ ਖ਼ਰੀਦਦਾਰੀ ਕਰਨ ਨਾਲ ਹੋਵੇਗਾ ਤਿੰਨ ਗੁਣਾ ਲਾਭ
Tuesday, Nov 02, 2021 - 09:39 AM (IST)

ਨਵੀਂ ਦਿੱਲੀ (ਬਿਊਰੋ) - 2 ਨਵੰਬਰ ਨੂੰ ਦੁਨੀਆ ਭਰ 'ਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਨੋਕਾਮਨਾ ਦੀ ਪੂਰਤੀ ਲਈ ਧਨਤੇਰਸ ਨੂੰ ਸਭ ਤੋਂ ਸ਼ੁੱਭ ਦਿਨ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਖ਼ਰੀਦਦਾਰੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਲ ਭਰ ਤੁਹਾਨੂੰ ਪੈਸਿਆਂ ਦੀ ਕਮੀ ਨਾ ਹੋਵੇ, ਆਰਥਿਕ ਤੰਗੀ ਨਾਲ ਨਾ ਨਜਿੱਠਣਾ ਪਵੇ, ਇਸ ਲਈ ਧਨਤੇਰਸ 'ਤੇ ਛੋਟੀ-ਮੋਟੀ ਖਰੀਦਦਾਰੀ ਜ਼ਰੂਰ ਕਰੋ। ਘਰ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਈ ਖ਼ਰੀਦਦਾਰੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਖ਼ਰੀਦੀ ਗਈ ਕੋਈ ਵੀ ਚੀਜ਼ ਸਾਲ ਭਰ ਸ਼ੁੱਭ ਫਲ਼ ਦਿੰਦੀ ਰਹਿੰਦੀ ਹੈ। ਜੋਤਿਸ਼ ਮੁਤਾਬਕ, ਇਸ ਸਾਲ ਧਨਤੇਰਸ 'ਤੇ ਦੋ ਸ਼ੁੱਭ ਯੋਗ ਬਣ ਰਹੇ ਹਨ।
ਤ੍ਰਿਪੁਸ਼ਕਰ ਯੋਗ
ਧਨਤੇਰਸ ਨੂੰ ਬੇਹੱਦ ਸ਼ੁੱਭ ਦਿਨ ਸਮਝਿਆ ਜਾਂਦਾ ਹੈ। ਇਸ ਦਿਨ ਤ੍ਰਿਪੁਸ਼ਕਰ ਯੋਗ ਬਣ ਰਿਹਾ ਹੈ। ਇਸ ਯੋਗ 'ਚ ਖਰੀਦਦਾਰੀ ਕਰਨ ਵਾਲਿਆਂ ਦਾ ਨਿਸ਼ਚਿਤ ਤੌਰ 'ਤੇ ਭਾਗਸ਼ਾਲੀ ਹੋਵੇਗਾ। ਇਹ ਸ਼ੁੱਭ ਯੋਗ ਮੰਗਲਵਾਰ ਅਤੇ ਦੂਜ ਨੂੰ ਸੰਯੋਗ ਨਾਲ ਬਣਦਾ ਹੈ। ਹਾਲਾਂਕਿ ਦੂਜ ਤਿਥੀ 1 ਨਵੰਬਰ ਤੋਂ ਸ਼ੁਰੂ ਹੋ ਕੇ 2 ਨਵੰਬਰ ਨੂੰ ਸਵੇਰੇ 11.30 ਵਜੇ ਤਕ ਹੀ ਰਹੇਗੀ। ਇਸ ਲਈ ਤ੍ਰਿਪੁਸ਼ਕਰ ਯੋਗ ਦਾ ਲਾਭ ਮੰਗਲਵਾਰ 2 ਨਵੰਬਰ ਨੂੰ ਸੂਰਜ ਚੜ੍ਹਨ ਤੋਂ ਲੈ ਕੇ ਸਵੇਰੇ ਸਾਢੇ 11 ਵਜੇ ਤਕ ਹੀ ਲਿਆ ਜਾ ਸਕਦਾ ਹੈ।
ਕਿਉਂ ਖ਼ਾਸ ਹੈ ਤ੍ਰਿਪੁਸ਼ਕਰ ਯੋਗ
ਤ੍ਰਿਪੁਸ਼ਕਰ ਯੋਗ 'ਚ ਖਰੀਦਦਾਰੀ ਕਰਨਾ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਜੋਤਿਸ਼ ਮੁਤਾਬਕ ਇਸ ਸ਼ੁੱਭ ਘੜੀ 'ਚ ਖਰੀਦਦਾਰੀ ਕਰਨ ਨਾਲ 3 ਗੁਣਾ ਲਾਭ ਮਿਲਦਾ ਹੈ। ਉਦਾਹਰਣ ਦੇ ਤੌਰ 'ਤੇ ਜੇ ਤ੍ਰਿਪੁਸ਼ਕਰ ਯੋਗ 'ਚ ਤੁਸੀਂ ਘਰ, ਗੱਡੀ ਜਾਂ ਗਹਿਣੇ ਖਰੀਦਦੇ ਹੋ ਤਾਂ ਭਵਿੱਖ 'ਚ ਇਨ੍ਹਾਂ ਤੋਂ 3 ਗੁਣਾ ਲਾਭ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਸਮਾਂ ਕਾਲ 'ਚ ਤੁਸੀਂ ਮਨ ਮਰਜ਼ੀ ਦੀਆਂ ਚੀਜ਼ਾਂ ਖਰੀਦ ਸਕਦੇ ਹੋ।
ਲਾਭ ਅੰਮ੍ਰਿਤ ਯੋਗ
ਜੋਤਿਸ਼ ਮੁਤਾਬਕ ਧਨਤੇਰਸ ਦਾ ਦੂਜਾ ਸ਼ੁੱਭ ਲਾਭ ਅੰਮ੍ਰਿਤ ਯੋਗ ਹੈ। ਬਾਜ਼ਾਰ 'ਚੋਂ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਕਰਨਾ ਉਤਮ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਸਵੇਰੇ ਸਾਢੇ 10 ਵਜੇ ਤੋਂ ਲੈ ਕੇ ਦੁਪਹਿਰ 1.30 ਵਜੇ ਤਕ ਅੰਮ੍ਰਿਤ ਯੋਗ ਰਹੇਗਾ। ਤ੍ਰਿਪੁਸ਼ਕਰ ਯੋਗ ਅਤੇ ਲਾਭ ਅੰਮ੍ਰਿਤ ਯੋਗ ਦੇ ਸਮਾਂ ਕਾਲ ਨੂੰ ਜੋੜ ਲਿਆ ਜਾਵੇ ਤਾਂ ਧਨਤੇਰਸ 'ਤੇ ਸੂਰਜ ਚਡ਼ਨ ਤੋਂ ਲੈ ਕੇ ਦੁਪਹਿਰ ਡੇਢ ਵਜੇ ਤਕ ਖਰੀਦਦਾਰੀ ਕਰਨਾ ਸ਼ੁੱਭ ਰਹੇਗਾ।
ਭੌਮ ਪ੍ਰਦੋਸ਼ ਵਰਤ
ਮੰਗਲਵਾਰ 2 ਨਵੰਬਰ ਨੂੰ ਭੌਮ ਪ੍ਰਦੋਸ਼ ਵਰਤ ਵੀ ਪੈ ਰਿਹਾ ਹੈ। ਜੋਤਿਸ਼ ਮੁਤਾਬਕ ਭੌਮ ਪ੍ਰਦੋਸ਼ ਵਰਤ ਅਤੇ ਧਨਤੇਰਸ ਦੇ ਸੰਯੋਗ 'ਚ ਕੁਝ ਚੀਜ਼ਾਂ ਦੀ ਖਰੀਦਦਾਰੀ ਦੇ ਜ਼ਿਆਦਾ ਪਾਜ਼ੇਟਿਵ ਸਿੱਟੇ ਮਿਲਦੇ ਹਨ। ਇਸ ਦਿਨ ਘਰ, ਦੁਕਾਨ, ਜ਼ਮੀਨ ਜਾਂ ਲੈਂਡ ਐਂਡ ਪ੍ਰਾਪਰਟੀ ਦੇ ਖੇਤਰ 'ਚ ਨਿਵੇਸ਼ ਕਰਨ ਨਾਲ ਵੱਡਾ ਲਾਭ ਹੁੰਦਾ ਹੈ।
ਨੋਟ - ਇਸ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।